ਸਮਰਾਲਾ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਵੱਲੋਂ 31ਵਾਂ ਸੜਕ ਸੁਰੱਖਿਆ ਹਫਤਾ ਦਮਨਜੀਤ ਸਿੰਘ ਮਾਨ, ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਦੇਖ-ਰੇਖ ਹੇਠ ਮਿਤੀ 17 ਜਨਵਰੀ, 2020 ਤੱਕ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਕੇਸਰਪਾਲ ਸਿੰਘ ਵੱਲੋਂ ਆਟੋ ਰਿਕਸ਼ਾ, ਟਰੱਕ, ਟਰਾਲੀਆਂ, ਬੱਸਾਂ ਅਤੇ ਓਵਰਲੋਡ ਗੱਡੀਆਂ ਦੇ ਚਲਾਣ ਕੀਤੇ ਗਏ ਅਤੇ ਰਿਫਲੈਕਟਰ ਟੇਪ ਲਗਾਈ ਗਈ। ਉਨ੍ਹਾਂ ਵੱਲੋਂ ਲੋਡ ਵਾਲੀਆਂ ਗੱਡੀਆਂ ਵਿੱਚ ਸਵਾਰੀਆਂ ਢੋਣ ਵਾਲੀਆਂ ਗੱਡੀਆਂ ਦੇ ਚਲਾਣ ਕੀਤੇ ਗਏ ਅਤੇ ਗੱਡੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਅੱਗੇ ਤੋਂ ਲੋਡ ਵਾਲੀਆਂ ਗੱਡੀਆਂ ਵਿੱਚ ਸਵਾਰੀਆਂ ਨਾ ਬਿਠਾਉਣ। ਖੰਨਾ ਵਿਖੇ ਮੈਸ ਦਾਦਾ ਮੋਟਰਸ ਜੀ.ਟੀ.ਰੋਡ, ਖੰਨਾ ਪ੍ਰਦੂਸ਼ਣ ਸੈਂਟਰ ਅਤੇ ਧੰਜਲ ਮੋਟਰਸ ਜੀ.ਟੀ.ਰੋਡ ਸਾਹਮਣੇ ਗ੍ਰੇਨ ਮਾਰਕੀਟ ਖੰਨਾ ਪ੍ਰਦੂਸ਼ਣ ਸੈਂਟਰ ਲੁਧਿਆਣਾ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਮਸ਼ੀਨਾਂ ਅਪਡੇਟ ਕਰਵਾਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਪ੍ਰਦੂਸ਼ਣ ਰਹਿਤ ਵਾਤਾਵਰਨ ਰੱਖਣ। ਇਸ ਤੋਂ ਇਲਾਵਾ ਖੰਨਾ-ਸਮਰਾਲਾ ਰੂਟ 'ਤੇ ਅਧੂਰੇ ਦਸਤਾਵੇਜ਼ ਵਾਲੀਆਂ ਗੱਡੀਆਂ ਦੇ ਅਤੇ ਓਵਰਲੋਡ ਗੱਡੀਆਂ ਦੇ ਚਲਾਨ ਕੀਤੇ ਗਏ।