ਪਿੰਡ ਦੇਹੜਕਾ ਵਿਖੇ ਬਾਬਾ ਮੱਘਰ ਸਿੰਘ ਦੀ 95ਵੀਂ ਬਰਸੀ ਦੇ 7 ਰੋਜ਼ਾ ਸਮਾਗਮ ਸਮਾਪਤ

ਹਠੂਰ/ਜਗਰਾਉਂ,ਲੁਧਿਆਣਾ, ਦਸੰਬਰ 2019-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪਿੰਡ ਦੇਹੜਕਾ ਵਿਖੇ ਧੰਨ-ਧੰਨ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 95ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ 7 ਰੋਜ਼ਾ ਮਹਾਨ ਧਾਰਮਿਕ ਸਮਾਗਮ ਅੱਜ ਸੰਪੂਰਨ ਹੋ ਗਏ | ਇਸ ਮੌਕੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਦਰਸ਼ਨ ਸਿੰਘ ਲੱਖਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਸਿਮਰਨ ਸਿੰਘ ਰਸੂਲਪੁਰ ਉਚੇਚੇ ਤੌਰ 'ਤੇ ਪੁੱਜੇ | ਇਕੋਤਰੀ ਦੀਆਂ ਤਿੰਨ ਲੜੀਆਂ ਵਿਚ 167 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਕ ਸ੍ਰੀ ਸੰਪਟ ਅਖੰਡ ਪਾਠ ਦੇ ਭੋਗ ਪਾਏ | ਭੋਗਾਂ ਮੌਕੇ ਆਰਤੀ ਕੀਰਤਨ ਬਾਬਾ ਕੁਲਵੰਤ ਸਿੰਘ ਭਾਈ ਕੀ ਸਮਾਧ ਵਾਲਿਆਂ ਨੇ ਕੀਤਾ ਉਪਰੰਤ ਬਾਬਾ ਗੇਜਾ ਸਿੰਘ ਨਾਨਕਸਰ, ਬਾਬਾ ਮੋਹਨ ਸਿੰਘ, ਬਾਬਾ ਕਮਲਜੀਤ ਸਿੰਘ ਸੁਖਾਨੰਦ ਵਾਲਿਆਂ ਨੇ ਕਥਾ ਦੁਆਰਾ ਹਾਜ਼ਰੀ ਭਰੀ ਅਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਨੇ ਵੀ ਕੀਰਤਨ ਦੁਆਰਾ ਹਾਜ਼ਰੀ ਭਰੀ | ਕੱਲ੍ਹ ਰਾਤ ਦੇ ਦੀਵਾਨਾਂ ਵਿਚ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ, ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲਿਆਂ ਨੇ ਵੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕੇ ਬਾਬਾ ਮੱਘਰ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਜੋ ਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਕਿਉਂਕਿ 7 ਦਿਨ ਇਨ੍ਹਾਂ ਵੱਡੇ ਸਮਾਗਮਾਂ ਵਿਚ ਸੰਗਤਾਂ ਵਲੋਂ ਉਤਸ਼ਾਹ ਨਾਲ ਸੇਵਾ ਕਰਨੀ ਕੋਈ ਆਮ ਗੱਲ ਨਹੀਂ | ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਨੇ ਆਏ ਮਹਾਂਪੁਰਸ਼ਾਂ ਤੇ ਵਿਦਵਾਨਾਂ, ਆਗੂਆਂ ਨੂੰ ਸਿਰੋਪਾਓ ਦੇ ਨੇ ਸਨਮਾਨਿਤ ਕੀਤਾ ਅਤੇ ਸੰਗਤਾਂ ਵਲੋਂ ਪਾਏ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਤੋਂ ਇਲਾਵਾ ਪ੍ਰਧਾਨ ਚੰਦ ਸਿੰਘ, ਨੰਬਰਦਾਰ ਅਜੀਤ ਸਿੰਘ ਕੈਨੇਡਾ, ਮਾ: ਬਹਾਦਰ ਸਿੰਘ ਕੈਨੇਡਾ, ਡਾ: ਗੁਰਨਾਮ ਸਿੰਘ, ਬੂਟਾ ਸਿੰਘ ਭੰਮੀਪੁਰਾ, ਅਮਰਜੀਤ ਸਿੰਘ ਟਿੱਕਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਦੇਹੜਕਾ, ਸਰਪੰਚ ਅਜਮੇਰ ਸਿੰਘ, ਸਰਪੰਚ ਕਰਮਜੀਤ ਸਿੰਘ ਕੱਕੂ, ਰਵਿੰਦਰ ਕੁਮਾਰ ਰਾਜੂ, ਪਿਆਰਾ ਸਿੰਘ ਸਿੱਧੂ ਕੈਨੇਡਾ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਭਾਈ ਬਲਵਿੰਦਰ ਸਿੰਘ ਸਿੱਧੂ, ਜਗਰੂਪ ਸਿੰਘ ਖਹਿਰਾ, ਸਮੁੰਦਾ ਸਿੰਘ, ਹੈੱਡ ਗ੍ਰੰਥੀ ਜਸਵੀਰ ਸਿੰਘ, ਪ੍ਰੀਤਮ ਸਿੰਘ ਖਹਿਰਾ, ਗੁਰਬਚਨ ਸਿੰਘ, ਅਵਤਾਰ ਸਿੰਘ ਸਿੱਧੂ ਆਦਿ ਹਾਜ਼ਰ ਸਨ । (ਦੇਖੋ ਵੀਡੀਓ)