ਨੰਬਰਦਾਰ ਦੇ ਸਮੇਂ ਦੇ ਹਾਣੀ ਬਣਨ ਲਈ ਸ਼ੋਸ਼ਲ ਮੀਡੀਆ ਤੇ ਐਕਟਿਵ ਹੋਣਾ ਜਰੂਰੀ:ਗਾਲਿਬ
ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾ ਯੂਨੀਅਨ ਦੇ ਸੂਬੇ ਭਰ 'ਚੋਂ ਕੇਵਲ ਜਗਰਾਉਂ ਦਾ ਦਫਤਰ ਅਜਿਹਾ ਹੈ ਜੋ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ।ਪਰਮਿੰਦਰ ਗਾਲਿਬ ਦੇ ਤਹਿਸੀਲ ਪ੍ਰਧਾਨ ਹੁੰਦਿਆਂ ਇਸ ਦਫਤਰ ਵਿੱਚ ਨੰਬਰਦਾਰਾਂ ਦੀ ਸਹੂਲਤਾਂ ਲਈ ਅਨੇਕਾਂ ਸੁਵਿਧਾਵਾਂ ਦਿੱਤੀਆਂ ਗਈਆਂ ਤੇ ਹੁਣ ਦਫਤਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਸ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ।ਜਗਰਾਉਂ ਦੇ ਪ੍ਰਧਾਨ ਹੋਣ ਸਮੇਂ ਪਰਮਿੰਦਰ ਸਿੰਘ ਗਾਲਿਬ ਦੀ ਰਹਿਨਮਾਈ ਹੇਠ ਤਹਿਸੀਲ ਕੰਪਲੈਕਸ ਅੰਦਰ ਵਿੱਚ ਸਿਿਵਲ ਪ੍ਰਸ਼ਾਸਨ ਤੋਂ ਇੱਕ ਬਹੁਤ ਹੀ ਸ਼ਾਨਦਾਰ ਦਫਤਰ ਲਿਆ ਗਿਆ ਸੀ ਜਿਸ ਵਿੱਚ ਇੱਕ ਦਫਤਰ ਲਿਆ ਗਿਆ ਸੀ।ਜਿਸ ਵਿਚ ਇੱਕ ਦਫਤਰ ,ਗੈਸਟ ਰੂਮ,ਲੈਟਰੀਨ ਤੇ ਬਾਥਰੂਮ ਬਣੇ ਹੋਏ ਹਨ।ਗਾਲਿਬ ਨੇ ਤਤਕਾਲੀ ਜ਼ਿਲ੍ਹਾਂ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਤੇ ਸਾਰੇ ਨੰਬਰਦਾਰਾਂ ਦੇ ਸਹਿਯੋਗ ਨਾਲ ਨੰਬਰਦਾਰਾਂ ਭਰਾਵਾਂ ਦੀ ਸਹੂਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਐਲ.ਈ.ਟੀ.ਵੀ,ਗਰਮੀਆਂ ਲਈ ਇੱਕ ਏ.ਸੀ,ਲੈਕਚਰ ਸਟੈਂਡ,ਸਾਊਂਡ ਸੈਸਟਮ ,ਵਧੀਆ ਫਰਨੀਚਰ,ਨੰਬਰਦਾਰਾਂ ਦੇ ਬੈਠਣ ਲਈ 100 ਕੁਰਸੀਆਂ,ਨੋਟਿਸ ਬੋਰਡ ਅਤੇ ਤਹਿਸੀਲ ਦੇ ਸਾਰੇ ਨੰਬਰਦਾਰਾਂ ਦੇ ਨਾਂ ਤੇ ਉਨ੍ਹਾਂ ਦੇ ਟੈਲੀਫੋਨ ਨੰਬਰਾਂ ਵਾਲਾ ਬੋਰਡ ਲਗਾਇਆ ਗਿਆ।ਇਸ ਲੜੀ ਨੂੰ ਅੱਗੇ ਤੇਰਦੇ ਹੋਏ ਮੌਜ਼ੂਦਾ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਸਾਥੀ ਨੰਬਰਦਾਰਾਂ ਦੇ ਸਹਿਯੋਗ ਨਾਲ ਦਫਤਰ ਵਿੱਚ ਇੱਕ ਕੰਪਿਊਟਰ ਤੇ ਪ੍ਰਿੰਟਰ ਲਿਆਦਾਂ ਹੈ,ਜਿਸ ਦਾ ਮਹੂਰਤ ਅੱਜ ਪਰਮਿੰਦਰ ਸਿੰਘ ਗਾਲਿਬ ਵਲੋਂ ਕੀਤਾ ਗਿਆ।ਇਸ ਸਮੇਂ ਗਾਲਿਬ ਨੇ ਦੱਸਿਆਂ ਕਿ ਅੱਜ-ਕੱਲ ਸ਼ੋਸ਼ਲ ਮੀਡੀਆ ਦਾ ਜਮਾਨਾਂ ਹੈ,ਇਸ ਲਈ ਦਫਤਰ ਨੂੰ ਜਿੱਥੇ ਆਧੁਨਿਕ ਸਹੂਲਤਾਂ ਨਾਲ ਲੈਂਸ ਬਣਾਇਆ ਗਿਆ ਹੈ ਉਥੇ ਨੰਬਰਦਾਰਾਂ ਯੂਨੀਅਨ ਦਾ ਫੇਸਬੁੱਕ ਤੇ ਆਪਣਾ ਪੇਜ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਵਟਸਐੱਪ ਤੇ ਵੀ ਕਈ ਗਰੱੁਪ ਬਣਾਏ ਗਏ ਹਨ।ਜਿਸ ਨਾਲ ਨੰਬਰਦਾਰ ਭਾਰ ਜਿੱਥੇ ਇੱਕ-ਦੂਜੇ ਦੇ ਸੰਪਰਕ ਵਿਚ ਰਹਿੰਦੇ ਹਨ ਉਥੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ।ਅਸੀਂ ਖੰਨਾ ਤਹਿਸੀਲ ਦੇ ਸਮੂਹ ਨੰਬਰਦਾਰ ਸਾਹਿਬਾਨ ਗਾਲਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨੰਬਰਦਾਰ ਯੂਨੀਅਨ ਦੇ ਦਫਤਰ ਨੂੰ ਸਮੇਂ ਦਾ ਹਾਣੀ ਬਣਾਇਆ