ਲੰਗਰ ਲਾਉਣ ਦੀ ਥਾਂ ਲੋੜਵੰਦਾਂ ਦੀ ਫ਼ੀਸ ਭਰਨ ਦਾ ਸੱਦਾ

ਨਵੀਂ ਦਿੱਲੀ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਰਾਜਧਾਨੀ ਦੀ ਨਾਮਵਰ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਭਲਕੇ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਅੱਜ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਗੁਰਦੁਆਰੇ ਵਿਖੇ ਬੈਠਕ ਕੀਤੀ ਗਈ, ਜਿਸ ਵਿੱਚ ਪ੍ਰਧਾਨ ਹਰਮਨਜੀਤ ਸਿੰਘ ਨੇ ਵੱਖ ਵੱਖ ਜ਼ਿੰਮੇਵਾਰੀਆਂ ਅਹੁਦੇਦਾਰਾਂ ਨੂੰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵੱਖ ਵੱਖ ਬਲਾਕਾਂ ’ਚੋਂ ਹੁੰਦਾ ਹੋਇਆ ਜਨਤਾ ਮਾਰਕੀਟ, ਸੰਤ ਸੁਜਾਨ ਸਿੰਘ ਮਾਰਗ ਹੁੰਦਾ ਹੋਇਆ ਰਾਤ ਕਰੀਬ 10 ਵਜੇ ਗੁਰਦੁਆਰੇ ਵਿਖੇ ਸਮਾਪਤ ਹੋਵੇਗਾ। ਸੰਗਤ ਨੇ ਰੂਟ ਨੂੰ ਕੇਸਰੀ ਝੰਡੀਆਂ ਨਾਲ ਤੇ ਪੋਸਟਰਾਂ ਨਾਲ ਸਜਾ ਦਿੱਤਾ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ, ਕਾਂਗਰਸੀ ਆਗੂਆਂ ਤੇ ਭਾਜਪਾ ਦੇ ਸੰਸਦ ਮੈਂਬਰ ਸਮੇਤ ਹੋਰ ਸੱਜਣ ਵੀ ਸ਼ਾਮਲ ਹੋਣਗੇ। ਇਸ ਦੌਰਾਨ ਐੱਸਐੱਸ ਬਜਾਜ ਨੇ ਅਮੀਰ ਰਿਹਾਇਸ਼ੀ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੰਨ-ਸੁਵੰਨੀਆਂ ਵਸਤਾਂ ਦੇ ਲੰਗਰ ਲਾਉਣ ਦੀ ਵਜਾਏ ਗ਼ਰੀਬ ਬੱਚਿਆਂ ਦੀਆਂ ਫ਼ੀਸਾਂ ਦੇਣ ਵੱਲ ਰੁਚਿਤ ਹੋਣ।