ਵਾਰਿਗਟਨ ਗੁਰਦੁਆਰਾ ਸਾਹਿਬ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ 550 ਸਾਲਾਂ ਗੁਰੂ ਪੁਰਬ

ਵਾਰਿਗਟਨ,ਨਵੰਬਰ 2019-(ਗਿਆਨੀ ਰਾਵਿਦਾਰਪਾਲ ਸਿੰਘ )-

ਵਾਰਿਗਟਨ ਯੂ ਕੇ ਦੇ ਗੁਰਦਵਾਰਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਤ ਪਿਛਲੇ ਹਫਤੇ ਤੋਂ ਚੱਲ ਰਹੇ ਗੁਰਮਤਿ ਪ੍ਰੋਗਰਾਮ 12 ਨਵੰਬਰ ਸ਼ਾਮ ਨੂੰ ਸਮਾਪਤ ਹੋ ਗਏ।ਪੁਰਾ ਹਫਤਾ ਵੱਖ ਵੱਖ ਰਾਗੀ ਜਥੇ,ਗਿਆਨੀ ਅਮਰੀਕ ਸਿੰਘ ਰਾਏਕੋਟ ਵਾਲੇ,ਭਾਈ ਗੁਰਨਾਮ ਸਿੰਘ ਸਟੋਕ ਓਣ ਟ੍ਰੇਂਟ, ਭਾਈ ਬਲਰਾਜ ਸਿੰਘ ਵਾਰਿਗਟਨ ਅਤੇ ਬੀਬੀ ਤਰਨ ਕੌਰ ਕਵੈਂਟਰੀ ਜੀ ਨੇ ਹਾਜਰੀਆਂ ਭਰਿਆ। 12 ਤਰੀਕ ਦੇ ਪ੍ਰੋਗਰਾਮਾਂ ਅੰਦਰ ਵੱਡੀ ਗਿਣਤੀ ਵਿਚ ਸੰਗਤਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਤਮਸਤਕ ਹੋਇਆ ਅਤੇ ਬੀਬੀ ਤਰਨ ਕੌਰ ਦੇ ਜੱਥੇ ਵਲੋਂ ਬਹੁਤ ਹੀ ਸੋਰੀਲੀ ਅਵਾਜ ਅੰਦਰ ਕੀਤੇ ਗਏ ਕੀਰਤਨ ਦਾ ਅਨੰਦ ਮਾਣਿਆ। ਉਸ ਸਮੇ ਵਰਲਡ ਕੈਂਸਰ ਕੇਅਰ ਦੇ ਬਾਣੀ ਡਾ ਕੁਲਵੰਤ ਸਿੰਘ ਜੀ ਦੇ ਸਹਿਯੋਗ ਨਾਲ ਕੀਰਤਨ ਅਤੇ ਪੰਜਾਬੀ ਕਲਾਸ ਦੇ ਹੋਣਹਾਰ ਬਚਿਆ ਨੂੰ ਮੈਡਲਾਂ ਨਾਲ ਸਨਮਾਨਤ ਵੀ ਕੀਤਾ ਗਿਆ। ਉਸ ਸਮੇ ਟਰੱਸਟੀ ਸਾਹਿਬਾਨ ਸ ਪਰਮਜੀਤ ਸਿੰਘ ਗਰੇਵਾਲ,ਸ ਦਲਜੀਤ ਸਿੰਘ ਜੌਹਲ ਅਤੇ ਸ ਸੁਖਵੰਤ ਸਿੰਘ ਜੌਹਲ ਵਲੋਂ ਆਇਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਸਾਰੇ ਪ੍ਰਬੰਧਾ ਲਈ ਪੂਰੇ ਮਹੀਨੇ ਤੋਂ ਦਿਨ ਰਾਤ ਇਕ ਕਰ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬ ਨੂੰ ਯਾਦਗਾਰੀ ਬਨਉਣ ਲਈ ਵਿਸੇਸ ਤੌਰ ਤੇ ਦਿਤੇ ਗਏ ਸਹਿਯੋਗ ਲਈ ਸ ਅਮਰਜੀਤ ਸਿੰਘ ਗਰੇਵਾਲ,ਸ ਚਰਨ ਸਿੰਘ ਸਿੱਧੂ,ਸ ਹਰਦੇਵ ਸਿੰਘ ਗਰੇਵਾਲ,ਸ ਸੰਤੋਖ ਸਿੰਘ ਸਿੱਧੂ, ਸ ਪਾਲ ਸਿੰਘ ਕਰੀ, ਸ ਕੁਲਦੀਪ ਸਿੰਘ ਢਿੱਲੋਂ,ਸ ਗੁਰਮੇਲ ਸਿੰਘ ਤਤਲਾ, ਸ ਚਰਨਪਾਲ ਸਿੰਘ ਸਿੱਧੂ ਅਤੇ ਪਰਿਵਾਰਾਂ ਦਾ ਧੰਨਵਾਦ ਕੀਤਾ। 

ਕੀਰਤਨ ਅਤੇ ਪੰਜਾਬੀ ਕਲਾਸਾਂ ਵਿੱਚ ਹਿਸਾ ਲੈਣ ਵਾਲੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਤ