ਮੈਡੀਕਲ ਅਫ਼ਸਰਾਂ ਦਾ ਅਪੰਗਤਾ ਸਬੰਧੀ ਮਾਮਲਿਆਂ ਤੇ ਇੱਕ ਦਿਨ ਦਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ਪ੍ਰੋਗਰਾਮ

ਮਗਸੀਪਾ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਦਾ ਅਪੰਗਤਾ ਸਬੰਧੀ ਮਾਮਲਿਆਂ ਤੇ ਇੱਕ ਦਿਨ ਦਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ਪ੍ਰੋਗਰਾਮ ਦਫਤਰ ਸਿਵਲ ਸਰਜਨ ਲੁਧਿਆਣਾ ਵਿਖੇ ਕਰਵਾਇਆ

ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਦਾ ਅਪੰਗਤਾ ਸਬੰਧੀ ਮਾਮਲਿਆਂ ਤੇ ਇੱਕ ਦਿਨ ਦਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ਪ੍ਰੋਗਰਾਮ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਦਫ਼ਤਰ ਸਿਵਲ ਸਰਜਨ ਲੁਧਿਆਣਾ ਦੇ ਟਰੇਨਿੰਗ ਅਨੈਕਸੀ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਮੁੜ-ਵਸੇਬਾ ਕਮੇਟੀ, ਅਪਾਹਜ ਵਿਅਕਤੀਆਂ ਦੇ ਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਪੋਂਸਰ ਕੀਤਾ ਗਿਆ। ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਦੇ ਉਦੇਸ਼, ਸ਼ਡਿਊਲ ਅਤੇ ਵਿਸ਼ਾ-ਮਾਹਿਰਾਂ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਡਾ. ਰਾਜੇਸ਼ ਕੁਮਾਰ ਬੱਗਾ, ਸਿਵਲ ਸਰਜਨ ਲੁਧਿਆਣਾ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਨਾਂ ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਸਬੰਧੀ ਹਰ ਅਧਿਕਾਰੀਆਂ ਨੂੰ ਜਾਣਕਾਰੀ ਹੋਣੀ ਜਰੂਰੀ ਹੈ, ਤਾਂ ਜੋ ਇਸ ਐਕਟ ਦੀ ਵਰਤੋਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਲੋੜੀਂਦੇ ਫਾਇਦੇ ਦਿੱਤੇ ਜਾ ਸਕਣ। ਇਸ ਸਿਖਲਾਈ ਪ੍ਰੋਗਰਾਮ ਵਿੱਚ ਵੱਖ-ਵੱਖ ਵਿਸ਼ਾ-ਮਾਹਿਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਜਿਲਾਂ ਰੀਹੈਬਲੀਟੇਸ਼ਨ ਅਫ਼ਸਰ-ਕਮ-ਸੈਕਟਰੀ, ਰੈੱਡ ਕਰਾਸ ਸੋਸਾਇਟੀ ਪਟਿਆਲਾ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਅਤੇ ਅਪਾਹਜਤਾ ਦੀਆਂ ਕਿਸਮਾਂ, ਕਾਰਨਾਂ ਬਾਰੇ, ਸ਼੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਰਿਟਾ.), ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਪਾਹਜ ਵਿਅਕਤੀਆਂ ਦੇ ਲਾਭ ਲਈ ਪਹਿਲਕਦਮੀਆਂ ਅਤੇ ਸਰਕਾਰੀ ਯੋਜਨਾਵਾਂ, ਅਪਾਹਜ ਵਿਅਕਤੀਆਂ ਲਈ ਭਰਤੀ ਅਤੇ ਤਰੱਕੀ ਵਿੱਚ ਰੀਜਰਵੈਸ਼ਨ ਅਤੇ ਡਾ. ਕਿਰਨ ਕੁਮਾਰੀ, ਸਹਾਇਕ ਪ੍ਰੋਫੈਸਰ, ਸਮਾਜ ਸ਼ਾਸ਼ਤਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪਾਹਜਾਂ ਪ੍ਰਤੀ ਰਵੱਇਆਂ ਅਤੇ ਡਾ. ਵੰਦਨਾਂ ਸਰਮਾਂ, ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪਾਹਜ ਵਿਅਕਤੀ- ਮਨੋਵਿਗਿਆਨਕ ਪਰਿਪੇਖ ਬਾਰੇ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਵੱਲੋਂ ਵਿਸ਼ਾ-ਮਾਹਿਰਾਂ ਰਾਹੀਂ ਦਿੱਤੀ ਗਈ ਜਾਣਕਾਰੀ ਤੇ ਸੰਤੁਸ਼ਟੀ ਜਤਾਈ ਗਈ ਅਤੇ ਇਹ ਭਰੋਸਾ ਦਿਵਾਇਆ ਕਿ ਇਸ ਪ੍ਰੋਗਰਾਮ ਵਿੱਚ ਮਿਲੀ ਜਾਣਕਾਰੀ ਉਹ ਆਪਣੇ ਹੋਰ ਸਾਥੀਆਂ ਨਾਲ ਵੀ ਸਾਂਝੀ ਕਰਨਗੇ ਤਾਂ ਜੋ ਮਿਲੀ ਜਾਣਕਾਰੀ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ। ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਡਾ. ਰਾਜੇਸ਼ ਕੁਮਾਰ ਬੱਗਾ, ਸਿਵਲ ਸਰਜਨ, ਲੁਧਿਆਣਾ ਵੱਲੋਂ ਭਾਗੀਦਾਰਾਂ ਨੂੰ ਪਾਰਟੀਸ਼ੀਪੇਸ਼ਨ ਸਰਟੀਫੀਕੇਟ ਅਤੇ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਦੀਆਂ ਪੰਜਾਬੀ ਅਨੁਵਾਦ ਕਾਪੀਆਂ ਦਿੱਤੀਆਂ ਗਈਆ।