ਬਰਤਾਨੀਆ ਦੀ ਯੂਰਪ ਤੋਂ ਤੋੜ ਵਿਛੋੜੇ ਦੀ ਤਾਰੀਖ਼ 'ਚ 31 ਜਨਵਰੀ 2020 ਤੱਕ ਵਾਧੇ ਲਈ ਸਹਿਮਤੀ

 

ਲੰਡਨ,ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਯੂਰਪੀ ਸੰਘ ਦੇ ਮੁਖੀਆ ਵਲੋਂ ਬਰਤਾਨੀਆ ਦੀ ਯੂਰਪ ਤੋਂ ਤੋੜ ਵਿਛੋੜੇ ਦੀ ਤਾਰੀਖ਼ 'ਚ 31 ਜਨਵਰੀ 2020 ਤੱਕ ਵਾਧੇ ਲਈ ਸਹਿਮਤੀ ਪ੍ਰਗਟਾਈ ਗਈ ਹੈ । ਜਿਸ ਦਾ ਮਤਲਬ ਇਹ ਹੈ ਕਿ 31 ਅਕਤੂਬਰ ਬੁੱਧਵਾਰ ਨੂੰ ਬ੍ਰੈਗਜ਼ਿਟ ਨਹੀਂ ਹੋਵੇਗਾ । ਯੂਰਪੀ ਕੌਸਲ ਦੇ ਪ੍ਰਧਾਨ ਡੋਨਲਡ ਟਸਕ ਨੇ ਕਿਹਾ ਹੈ ਕਿ ਯੂ ਕੇ ਸੰਸਦ ਜੇ ਬ੍ਰੈਗਜ਼ਿਟ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੰਦੀ ਹੈ ਤਾ ਅਜੇ ਵੀ ਸਮਾ ਖਤਮ ਹੋਣ ਤੋਂ ਪਹਿਲਾ ਯੂ ਕੇ ਵੱਖ ਹੋ ਸਕਦਾ ਹੈ। ਦੂਜੇ ਪਾਸੇ ਬੌਰਿਸ ਜੌਹਨਸਨ ਦੇ 12 ਦਸੰਬਰ ਨੂੰ ਚੋਣਾ ਕਰਵਾਉਣ ਦੇ ਪ੍ਰਸਤਾਵ ਤੇ ਵੋਟ ਕਰਵਾਉਣ ਲਈ ਸੰਸਦ ਮੈਂਬਰ ਤਿਆਰੀ ਕਰ ਰਹੇ ਹਨ। ਸਕਾਟਿਸ਼ ਨੈਸ਼ਨਲ ਪਾਰਟੀ ਅਤੇ ਲਿਬਰਲ ਡੈਮੋਕ੍ਰੇਟਿਕ 9 ਦਸੰਬਰ ਨੂੰ ਚੋਣਾ ਕਰਵਾਉਣ ਦਾ ਪ੍ਰਸਤਾਵ ਦੇ ਚੁੱਕੇ ਹਨ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾ ਅਨੁਸਾਰ ਸਰਕਾਰ ਸਕਾਟਿਸ਼ ਨੈਸ਼ਨਲ ਪਾਰਟੀ ਅਤੇ ਲਿਬਰਲ ਡੈਮੋਕ੍ਰੈਟਿਕ ਦੇ ਪ੍ਰਸਤਾਵ ਤੇ ਅੱਜ ਮੰਗਲਵਾਰ ਨੂੰ ਬਿੱਲ ਪੇਸ਼ ਕਰੇਗੀ ਜੇ ਲੇਬਰ ਪਾਰਟੀ ਨੇ ਉਨ੍ਹਾਂ ਦੀ ਯੋਜਨਾ ਨੂੰ ਫੇਲ ਕੀਤਾ, ਸਾਨੂੰ ਕਿ੍ਸਮਿਸ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ ਹੋਣਗੀਆਂ ।