ਅਮਰੀਕੀ ਸੰਸਦ ਮੈਂਬਰਾਂ ਨੇ ਦੀਵਾਲੀ ਮਨਾਈ

ਵਾਸ਼ਿੰਗਟਨ, ਅਕਤੂਬਰ 2019-(ਏਜੰਸੀ)  ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ, ਪ੍ਰਮਿਲਾ ਜਯਪਾਲ, ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ ਅਤੇ ਅਮੀ ਬੇਰਾ ਸਮੇਤ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਦੀਵਾਲੀ ਮਨਾ ਕੇ ਜ਼ਿੰਦਗੀ ’ਚ ਹਾਂ-ਪੱਖੀ ਹੋਣ ਦਾ ਸੁਨੇਹਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਵੀਰਵਾਰ ਨੂੰ ਓਵਲ ਦਫ਼ਤਰ ’ਚ ਭਾਰਤੀ-ਅਮਰੀਕੀਆਂ ਦੇ ਛੋਟੇ ਗਰੁੱਪ ਨਾਲ ਦੀਵਾਲੀ ਮਨਾਈ। ਕਮਲਾ ਹੈਰਿਸ ਨੇ ਕਿਹਾ,‘‘ਰੋਸ਼ਨੀਆਂ ਦਾ ਤਿਉਹਾਰ ਆਪਣੇ ਲੋਕਾਂ ਦੇ ਹਨੇਰੇ ਜੀਵਨ ’ਚ ਪ੍ਰਕਾਸ਼ ਲਿਆਉਣ, ਨਿਰਾਸ਼ਾ ਦੀ ਬਜਾਏ ਆਸ ਜਗਾਉਣ ਅਤੇ ਜੋ ਸਹੀ ਹੈ, ਉਸ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕਰਦਾ ਹੈ।
ਮੈਨੂੰ ਉਮੀਦ ਹੈ ਕਿ ਤਿਉਹਾਰ ਮਨਾ ਰਹੇ ਸਾਰੇ ਲੋਕਾਂ ਨੂੰ ਆਪਣੇ ਸਨੇਹੀ-ਮਿੱਤਰਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।’’ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇਹ ਤਿਉਹਾਰ ਹਨੇਰੇ ’ਤੇ ਰੋਸ਼ਨੀ ਦੀ ਜਿੱਤ ਅਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਜਯਪਾਲ ਨੇ ਕਿਹਾ ਕਿ ਦੀਵਾਲੀ ਸਮਾਜ ’ਚ ਧਰਮ, ਚੰਗਿਆਈ, ਕਰਤੱਵ ਅਤੇ ਧਾਰਮਿਕਤਾ ਕਾਇਮ ਰਹਿਣ ਦੀ ਯਾਦ ਕਰਾਉਂਦੀ ਹੈ। ਉਨ੍ਹਾਂ ਕਿਹਾ,‘‘ਸਾਨੂੰ ਨਫ਼ਰਤ, ਨਸਲਭੇਦ, ਧਰਮ ਵਿਰੋਧ ਜਿਹੀਆਂ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ।