ਮੁੱਲਾਂਪੁਰ ਦਾਖਾ 8 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਐਸੀ.ਸੀ, ਬੀ.ਸੀ.ਮਲਟੀਪਰਪਜ ਹੈਲਥ ਵਰਕਰ ਅਤੇ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਕਮੇਟੀ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਡਾ: ਹਤਿੰਦਰ ਕੌਰ ਕਲੇਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਸਰਾਭਾ, ਜਸਪਾਲ ਸਿੰਘ ਜਗੇੜਾ ਨੇ ਆਖਿਆ ਕਿ ਵਿੱਚ ਸੀਨੀਆਰਤਾ ਸੂਚੀ ਵਿੱਚ ਸੋਧ ਕਰਨ ਅਤੇ ਭਖਮੀਆਂ ਮੰਗਾਂ ਬਾਰੇ ਵਿਸਥਾਰ ਪੂਰਵਕ ਆਪਣੀਆਂ ਮੰਗਾਂ ਲਈ ਮੰਗ ਪੱਤਰ ਦਿੱਤਾ। ਜੋ ਕਿ ਇਸ ਐਸ ਸੀ ਬੀ ਸੀ ਵਰਕਰਾਂ ਨੂੰ ਲੰਮੇ ਸਮੇਂ ਤੋਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੋ ਉਸ ਦਾ ਜਦ ਤੋਂ ਜਿਆਦਾ ਹੱਲ ਹੋ ਸਕੇ। ਡਾਇਰੈਕਟਰ ਸਾਹਿਬ ਵੱਲੋਂ ਇਹਨਾਂ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਵਾਇਆ।ਇਸ ਮੌਕੇ ਸੁਰਿੰਦਰ ਸਿੰਘ ਸੇਖਾ, ਕੁਲਦੀਪ ਸਿੰਘ ਬਟਾਰੀ, ਬਲਜੋਤ ਸਿੰਘ ਬਟਾਰੀ, ਲਖਮਿੰਦਰ ਸਿੰਘ ਮੋਰਿੰਡਾ, ਕੁਲਬੀਰ ਸਿੰਘ ਈਸੜੂ, ਬਲਜੀਤ ਸਿੰਘ ਪੰਜ ਰੁੱਖਾ, ਜਸਵੀਰ ਸਿੰਘ ਮਲੌਦ, ਅਮਨਦੀਪ ਸਿੰਘ ਜਗਰਾਉਂ ਆਦਿ ਹਾਜ਼ਰ ਸਨ।