ਹੁਣ ਵੱਡੇ ਸੰਘਰਸ਼ ਦੀ ਹੋਵੇਗੀ ਸ਼ੁਰੂਆਤ ਜੇ ਕਰ ਕੁਲਵੰਤ ਕੌਰ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ
ਜਗਰਾਉਂ, 03 ਸਤੰਬਰ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ ) ਜਿਹੜੀ ਕੌਮ ਨੇ 95% ਤੋਂ ਵੀ ਵਧ ਕੁਰਬਾਨੀ ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਮੂਹਰੇ ਹੋਕੇ ਦਿੱਤੀ ਸੀ, ਓਸੇ ਕੌਮ ਦੀਆਂ ਧੀਆਂ ਉੱਪਰ ਹੋਏ ਅਤਿਆਚਾਰ ਦਾ ਇੰਨਸਾਫ ਅਜ ਇਹ ਦੇਸ਼ ਦਾ ਗੰਦਾ ਤੇ ਭ੍ਰਿਸ਼ਟ ਨਿਜਾਮ ਦੇਣ ਤੋਂ ਅਸਫਲ ਰਿਹਾ ਹੈ, ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਿਲਾ ਲੁਧਿਆਣਾ ਬਰਨਾਲਾ ਪਰਧਾਨ ਜਸਪ੍ਰੀਤ ਸਿੰਘ ਢੋਲਣ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼ਰਮ ਮਹਿਸੂਸ ਹੁੰਦੀ ਇਨਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਪੰਜਾਬ ਦੀ ਇਕ ਧੀ ਉੱਪਰ ਹੋਏ ਅਤਿਆਚਾਰ ਬਾਰੇ ਚੁੱਪੀ ਧਾਰੀ ਹੋਈ ਦੇਖਦਿਆਂ, ਉਸ ਗਰੀਬ ਪਰਿਵਾਰ ਦੀ ਬੱਚੀ ਨੇ ਲਗਭਗ 17 ਸਾਲ ਲੰਬਾ ਸੰਤਾਪ ਹੰਢਾਇਆ ਹੈ, ਉਸ ਉੱਪਰ ਹੋਏ ਜੁਲਮ ਦੀ ਦਾਸਤਾਨ ਉਸਦੀ ਉਹ ਤਸਵੀਰ ਬਿਆਨ ਕਰ ਰਹੀ ਹੈ ਜਿਸ ਵਿੱਚ ਉਹ ਪਿੰਜਰ ਹੋ ਚੁੱਕੀ ਦਿਖਾਈ ਦੇ ਰਹੀ ਹੈ, ਦੋਸ਼ੀ ਗੁਰਿੰਦਰ ਬਲ ਤੇ ਉਸਦੇ ਸਾਥੀਆਂ ਨੇ ਐਸੇ ਕਸਾਈਪੁਣੇ ਦੀ ਮਿਸਾਲ ਸਮਾਜ ਵਿੱਚ ਨਸ਼ਰ ਕੀਤੀ ਹੈ ਜਿਸ ਦੀ ਉਦਾਹਰਨ ਸ਼ਾਇਦ ਹੋਰ ਕੋਈ ਨਹੀਂ ਮਿਲਦੀ,ਉਨਾਂ ਕਿਹਾ ਕਿ ਪੀੜਿਤ ਪਰਿਵਾਰ ਨੂੰ ਇੰਨਸਾਫ ਨਾ ਦੇਕੇ ਸਰਕਾਰਾਂ ਵੱਲੋਂ ਅਸਿੱਧੇ ਤੌਰ ਤੇ ਦੋਸ਼ੀ ਗੁਰਿੰਦਰ ਬਲ ਤੇ ਉਸਦੇ ਸਾਥੀਆਂ ਦਾ ਹੀ ਸਾਥ ਦਿੱਤਾ ਗਿਆ ਹੈ, ਉਨਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਪੰਥ ਜੁਲਮ ਵਿਰੋਧੀ ਰਿਹਾ ਹੈ ਤੇ ਹਮੇਸ਼ਾਂ ਰਹੇਗਾ, ਇਸ ਜੁਲਮ ਵਿਰੁੱਧ ਲਾਮਬੰਦ ਲੜਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਥੇਬੰਦੀ ਵਲੋਂ ਹੋਰ ਜੁਝਾਰੂ ਜਥੇਬੰਦੀਆਂ ਦੇ ਨਾਲ ਮੂਹਰੇ ਹੋਕੇ ਲੜੀ ਜਾਵੇਗੀ ਤੇ ਹਰ ਹੀਲੇ ਪੀੜਿਤ ਪਰਿਵਾਰ ਨੂੰ ਇੰਨਸਾਫ ਦਿਵਾ ਕੇ ਰਹੇਗੀ ।ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੁਲਮ ਵਿਰੁੱਧ ਲਾਮਬੰਦ ਸੰਘਰਸ਼ ਵਿੱਚ ਜਥੇਬੰਦੀਆਂ ਦਾ ਵਧ ਚੜਕੇ ਸਾਥ ਦੇਣ ਅਤੇ ਜੋ ਮਿਤੀ 8-9-2022 ਨੂੰ ਜਥੇਬੰਦੀਆਂ ਦੀ ਸਮੂਹਿਕ ਏਕਤਾ , ਸਾਰੀਆਂ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਹੈ ਕਿ ਬਸ ਸਟੈਂਡ 11 ਵਜੇ ਇਕੱਤਰ ਹੋ ਕੇ ਇਕ ਰੋਸ ਮਾਰਚ, ਰੈਲੀ ਐਸ,ਐਸ, ਪੀ, ਦਫਤਰ ਤਕ ਕਢੀ ਜਾਵੇਗੀ ਉਸ ਵਿੱਚ ਸ਼ਾਮਿਲ ਹੋ ਕੇ ਜਬਰ ਜੁਲਮ ਵਿਰੁੱਧ ਡਟਕੇ ਲਾਮਬੰਦ ਹੋਣ ਦਾ ਸਬੂਤ ਦੇਣ ।ਇਸ ਪ੍ਰੈਸ ਨੋਟ ਜਾਰੀ ਕਰਨ ਸਮੇਂ ਉਨਾਂ ਨਾਲ ਕਿਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਲੁਧਿਆਣਾ ਪਰਧਾਨ ਤਰਲੋਚਨ ਸਿੰਘ ਝੋਰੜਾਂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜਦੂਰ ਜਥੇਬੰਦੀ ਤੋਂ ਜਸਦੇਵ ਸਿੰਘ ਲਲਤੋਂ, ਕਿਸਾਨ ਜਥੇਬੰਦੀ ਬੀ ਕੇ ਯੂ ਡਕੌਂਦਾ ਤੋਂ ਜੱਗਾ ਸਿੰਘ ਢਿਲੋਂ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਤੋਂ ਬਲਦੇਵ ਸਿੰਘ,ਮੀਰੀ ਪੀਰੀ ਤਰਨਾ ਦਲ ਭਾਈ ਰੂਪ ਚੰਦ ਜੀ ਦੇ ਆਲ ਇੰਡੀਆ ਮੁਖੀ ਅਰਸ਼ਦੀਪ ਸਿੰਘ, ਇੰਟਰਨੈਸ਼ਨਲ ਯੂਨਾਈਟਿਡ ਅਕਾਲੀ ਦਲ ਤੋਂ ਪੰਜਾਬ ਸਕੱਤਰ ਜਸਵਿੰਦਰ ਸਿੰਘ ਘੋਲੀਆ ਵਲੋਂ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ।