ਬਰਤਾਨਵੀ ਸਰਕਾਰ ਵਲੋਂ ਜਾਰੀ ਰਿਪੋਰਟ ਲਈ ਭਾਰਤੀ ਦਲਾਲਾਂ ਨੇ ਗਲਤ ਅਤੇ ਅਧਾਰਹੀਣ ਜਾਣਕਾਰੀ ਮੁਹੱਈਆ

ਬਰਤਾਨਵੀ ਸਰਕਾਰ ਵਲੋਂ ਜਾਰੀ ਰਿਪੋਰਟ ਲਈ ਭਾਰਤੀ ਦਲਾਲਾਂ ਨੇ ਗਲਤ ਅਤੇ ਅਧਾਰਹੀਣ ਜਾਣਕਾਰੀ ਮੁਹੱਈਆ ਕਰਵਾਈ-ਯੂਨਾਈਟਿਡ ਖਾਲਸਾ ਦਲ ਯੂ ਕੇ 

ਲੰਡਨ,ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-  

ਬਰਤਾਨਵੀ ਸਰਕਾਰ ਵਲੋਂ ਅਪਣੀ ਸਾਲਾਨਾ ਰਿਪੋਰਟ ਜਾਰੀ ਕਰਦਿਆਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਨਿਸ਼ਕਾਮਨਾ ਸਹਿਤ ਕਾਰਜਸ਼ੀਲ ਸਿੱਖ ਯੂਥ ਯੂ,ਕੇ ਅਤੇ ਸਿੱਖ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਧਾਰਮਿਕ ਕਾਰਜਾਂ ਸਬੰਧੀ ਭੁਲੇਖਾ ਪਾਊੂ ਜਾਣਕਾਰੀ ਦਿੱਤੀ ਗਈ ਹੈ । ਇਹ ਰਿਪੋਰਟ ਰੱਦ ਹੋਣੀ ਚਾਹੀਦੀ ਹੈ ,ਇਸ ਰਿਪੋਰਟ ਵਿੱਚ ਦੋ ਸਾਲ ਪਹਿਲਾਂ ਲਮਿੰਗਟਨ ਦੇ ਗੁਰਦਵਾਰਾ ਸਾਹਿਬ ਵਿੱਚ ਹੋ ਰਹੇ ਅੰਤਰ ਧਰਮੀਂ ਨੂੰ ਰੋਕਣ ਗਏ 55 ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਸਮੇਤ ਚਾਰ ਪੰਜ ਅਜਿਹੀਆਂ ਘਟਨਾਵਾਂ ਦਾ ਜਿਕਰ ਕੀਤਾ ਗਿਆ ਹੈ ।। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਸ ਰਿਪੋਰਟ ਦੀ ਅਲੋਚਨਾ ਕਰਦਿਆਂ ਆਖਿਆ ਗਿਆ ਕਿ ਬਾਣੀ ਅਤੇ ਬਾਣੇ ਦੇ ਧਾਰਨੀ ਸਿੱਖ ਨੌਜਵਾਨ ਕੌਮ ਦਾ ਭਵਿੱਖ ਹਨ ਅਤੇ ਕੌਮ ਦੀ ਚੜਦੀ ਕਲਾ ,ਕੌਮੀ ਹੱਕਾਂ ਹਿਤਾਂ ਦੀ ਪੁਰਤੀ ਅਤੇ ਕੌਮੀ ਅਜਾਦੀ ਲਈ ਯਤਨਸ਼ੀਲ ਹਨ । ਦੁਨੀਆਂ ਵਿੱਚ ਹਰ ਇਨਸਾਨ ਨੂੰ ਅਜਾਦੀ ਨਾਲ ਜੀਉਣ ਦਾ ਹੱਕ ਹੈ ਅਤੇ ਇਹ ਹੱਕ ਉਸ ਤੋਂ ਕੋਈ ਖੋਹ ਨਹੀ ਸਕਦਾ । ਪਰ ਭਾਰਤ ਵਿੱਚ ਸਿੱਖਾਂ ਨੂੰ ਇਸ ਹੱਕ ਤੋਂ ਵਾਂਝੇ ਰੱਖਿਆ ਹੋਇਆ ਹੈ । ਉਹਨਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਭਾਵ ਗੁਲਾਮਾਂ ਵਾਲਾ ਨਿਰੰਤਰ ਸਲੂਕ ਕੀਤਾ ਜਾ ਰਿਹਾ ਹੈ ।ਇਸ ਵਰਤਾਰੇ ਨੂੰ ਮਹਿਸੂਸ ਕਰਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ  ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਸਿੱਖ ਕੌਮ ਨੂੰ ਲਾਮਬੰਦ ਕਰਦਿਆਂ ਕੌਮੀ ਅਜਾਦੀ ਦਾ ਸੰਘਰਸ਼ ਅਰੰਭਿਆ ਗਿਆ ਸੀ ।ਜਿਸ ਨੂੰ ਖਤਮ ਕਰਨ ਵਾਸਤੇ ,ਸਿੱਖ ਕੌਮ ਦੀ ਦਿਨੋ ਦਿਨੋ ਹੋ ਰਹੀ ਚੜਦੀ ਕਲਾ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ  ਭਾਰਤੀ ਫੌਜਾਂ ਰਾਹੀਂ ਟੈਂਕਾਂ ਅਤੇ ਤੋਪਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਹਿਸ਼ੀ ਹਮਲਾ  ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਹਜਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤ ਗਿਆ  ਸੀ ।  ਇਸ ਖੂਨੀ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਖਾਲਿਸਤਾਨ ਦੀ ਲੜਾਈ ਲੜ ਰਹੀ ਹੈ ਜੋ ਕਿ ਸਿੱਖਾਂ ਦਾ ਬੁਨਿਆਦੀ ਹੱਕ ਹੈ । ਇਸ ਸੰਘਰਸ਼ ਦਾ ਪ੍ਰਭਾਵ ਸਿੱਖ ਕੌਮ ਦੀ ਦੂਜੀ ਪੀੜੀ ਪੂਰੀ ਤਰਾਂ ਪ੍ਰਵਾਨ ਕਰਦੀ ਹੋਈ ਭਾਰਤ ਸਰਕਾਰ ਮੂਹਰੇ ਡੱਟ ਕੇ ਖੜੀ ਹੈ ।ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੂੰ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਚੰਗਾ ਨਹੀਂ ਲਗਦਾ । ਇਸੇ ਹੀ ਕੜੀ ਅਧੀਨ ਆਪਣੇ ਕੁੱਝ ਦੁੱਮਛੱਲਿਆਂ ਰਾਹੀਂ ਬਰਤਾਨਵੀ ਸਰਕਾਰ ਨੂੰ ਗੁੰਮਰਾਹ ਕਰਕੇ ਉਕਤ ਰਿਪੋਰਟ ਤਿਆਰ ਕਰਵਾਈ ਗਈ ਹੈ ਜੋ ਕਿ ਤੱਥਾਂ ਤੋਂ ਪੂਰੀ ਤਰਾਂ ਅਧਾਰਹੀਣ ਅਤੇ ਬੇਤੁਕੀ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ  ਆਖਿਆ  ਗਿਆ ਕਿ ਇੰਗਲੈਂਡ ਦੀ ਧਰਤੀ ਤੇ ਇੰਟਰ ਫੇਥ ਵਿਆਹਾਂ ਤੇ ਪਬੰਦੀ  ਕੇਵਲ ਸਿੱਖ ਯੂਥ ਯੂ,ਕੇ ਨੇ ਨਹੀਂ ਬਲਕਿ ਸਿੱਖ ਜਥੇਬੰਦੀਆਂ ,ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਕੌਂਸਲ ਵਲੋਂ ਲਗਾਉਂਦਿਆਂ ਕੁੱਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਸਨ । ਜਿਹਨਾਂ ਅਨੁਸਾਰ ਅਗਰ ਕੋਈ  ਸਿੱਖ ਲੜਕਾ ਜਾਂ ਲੜਕੀ ਕਿਸੇ ਗੈਰ ਸਿੱਖਲੜਕੇ ਜਾਂ ਲੜਕੀ ਨਾਲ  ਅਨੰਦ ਕਾਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ,ਸਿੱਖ ਪ੍ਰੰਪਰਾਵਾਂ ਅਤੇ ਸਿੱਖ ਅਕੀਦੇ ਵਿੱਚ ਵਿਸ਼ਵਾਸ਼ ਪ੍ਰਗਟਾਉਣਾ ਪਵੇਗਾ ।ਜਿਵੇਂ ਕਿ ਬਾਕੀ ਧਰਮਾਂ ਦੀਆਂ ਸ਼ਰਤਾਂ ਹਨ ਉਸੇ ਤਰਾਂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ  ਰਹਿਤ ਨਾਮਿਆਂ ਰਾਹੀਂ ਰਹਿਤ ਮਰਿਆਦਾ  ਦੀ ਬਖਸ਼ਿਸ਼ ਕੀਤੀ ਹੈ । ਇਸ ਬਾਰੇ ਸਿੱਖ ਯੂਥ ਯੂ,ਕੇ  ਨੂੰ ਨਿਸ਼ਾਨਾ ਬਣਾਉਂਦਿਆਂ ਉਸ ਉਪਰ ਉਕਤ ਦੋਸ਼ ਲਗਾਇਆ ਗਿਆ ਹੈ ਉਹ ਸਰਾਸਾਰ ਗਲਤ ਹੈ । ਸਿੱਖ ਯੂਥ ਯੂ,ਕੇ ਸਿੱਖੀ ਦੇ ਕੈਂਪਾਂ ,ਗੁਰਮਤਿ ਸਮਾਗਮਾਂ ਅਤੇ ਸ਼ਹੀਦੀ ਸਮਾਗਮਾਂ ਸਮੇਤ ਵੱਖ ਵੱਖ ਤਰੀਕਿਆਂ ਰਾਹੀਂ ਸਿੱਖੀ ਦੀ ਚੜਦੀ ਕਲਾ ਲਈ ਕਾਰਜਸ਼ੀਲ ਹੈ । ਸਿੱਖਾਂ ਖਾਸਕਰ ਨੌਜਵਾਨਾਂ ਦੀ ਦ੍ਰਿੜਤਾ ਅਤੇ ਕੌਮ ਪ੍ਰਸਤੀ ਨੂੰ ਖਤਮ ਕਰਨ ਲਈ ਚਾਣਕੀਆ ਅਨੁਸਾਰ ਉਸ ਨੂੰ ਬਦਨਾਮ ਕਰਨ ਅਤੇ ਡਰਾਉਣ ਵਾਲੇ ਦੋ ਪਹਿਲੂਆਂ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ । ਜਦ ਕਿ ਸਿੱਖ ਯੂਥ ਯੂ,ਕੇ ਦੇ ਮੁਖੀ ਭਾਈ ਦੀਪਾ ਸਿੰਘ ਵਲੋਂ  ਪਾਰਦਸਰਸ਼ਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਸਾਹਮਣੇ ਹਰ ਗੱਲ ਨੂੰ ਫਰਾਖਦਿਲੀ ਨਾਲ ਸਾਂਝਾ ਕਰਦਿਆਂ ਆਪਣੇ ਵਲੋਂ ਕੀਤੇ ਜਾ ਰਹੇ ਕੌਮੀ ਕਾਰਜਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਜਾਹਰ ਕੀਤਾ ਜਾ ਚੁੱਕਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂਸਿੱਖ ਯੂਥ ਯੂ,ਕੇ ਸਮੇਤ ਸਮੂਹ ਸਿੱਖ ਨੌਜਵਾਨਾਂ ਦਾ ਡੱਟ ਕੇ ਸਮਰਥਨ ਕਰਦਿਆਂ ਉਹਨਾਂ ਵਲੋਂ ਕੀਤੇ ਜਾ ਰਹੇ ਕੌਮੀ ਕਾਰਜਾਂ ਦੀ ਹਾਰਦਿਕ ਪ੍ਰਸੰਸਾ ਕੀਤੀ ਗਈ ਹੈ । ਜਿਕਰਯੋਗ ਹੈ ਕਿ ਪਿਛਲੇ ਸਾਲ ਸਿੱਖ ਯੂਥ ਯੂ,ਕੇ ਵਲੋਂ 1961 ਤੋਂ ਲੈ ਕੇ 2018 ਤੱਕ ਸਿੱਖ ਬੱਚੀਆਂ ਦੇ ਮੁਸਲਮਾਨਾਂ ਵਲੋਂ ਕੀਤੇ ਜਾ ਰਹੇ ਸੋਸ਼ਣ ਦੀ 84 ਸਫਿਆਂ ਦੀ ਰਿਪੋਰਟ ਜਾਰੀ ਕੀਤੀ ਗਈ ਸੀ । ਜਿਸ ਨੇ ਸਮਾਜਿਕ ,ਧਾਰਮਿਕ ਅਤੇ ਰਾਜਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਸੀ । ਇਸ ਰਿਪੋਰਟ ਨੂੰ ਇਨਸਾਫ ਪਸੰਦ ਵਿਆਕਤੀਆਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ । ਇਸ ਹੀ ਕਾਰਜ ਨੂੰ ਅੱਗੇ ਵਧਾਉਂਦਿਆਂ ਸਮਾਰਟ ਸੈਂਟਰ ਦੀ ਅਜਾਦਾਨਾ ਤੌਰ ਤੇ ਸਥਾਪਨਾ ਕੀਤੀ ਗਈ ਸੀ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ।