ਮਾਨਚੈਸਟਰ ਵਿਖੇ ਚਾਕੂ ਨਾਲ 5 ਬੰਦਿਆ ਨੂੰ ਕੀਤਾ ਜਖਮੀ

ਮਾਨਚੈਸਟਰ, ਅਕਤੂਬਰ 2019-(ਗਿਆਨੀ ਅਮਰੀਕ ਸਿੰਘ)-

ਅੱਜ ਤਕਰੀਬਨ 11 ਵਜੇ ਦੁਪਹਿਰ ਮਾਨਚੈਸਟਰ ਬਹੁਤ ਹੀ ਬੀਜੀ ਅਰਨਡੇਲ ਸੋਪਿੰਗ ਸੈਂਟਰ ਅੰਦਰ ਇਕ 41 ਸਾਲਾਂ ਵਿਅਕਤੀ ਦੁਆਰਾ ਚਾਕੂ ਨਾਲ ਲੋਕਾਂ ਉਪਰ ਹਮਲਾ ਕਰ ਦਿੱਤਾ ਗਿਆ।ਜਿਸ ਨਾਲ 5 ਵਿਅਕਤੀ ਜ਼ਖਮੀ ਹੋ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਅਸਸਿਸਟੈਂਟ ਕਾਂਸਟੇਬਲ ਰੁਸ ਜੈਕਸਨ ਨੇ ਦੱਸਿਆ ਕਿ ਅਟੈਕਟ ਨੇ ਜੋ ਵੀ ਕੋਈ ਉਸ ਦੇ ਅੱਗੇ ਆਇਆ ਉਸ ਉਪਰ ਬਹੁਤ ਹੀ ਦਰਦ ਨਾਕ ਹਮਲਾ ਕੀਤਾ । ਜਖਮੀ ਨੂੰ ਤੋਰਨਤ ਹਸਪਤਾਲ ਲਿਜਾਇਆ ਗਿਆ । ਇਸ ਤਰਾਂ ਚਿੱਟੇ ਦਿਨ ਹੋਏ ਇਸ ਐਟਕ ਨਾਲ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ।ਐਟਕ ਕਰਨ ਵਾਲੇ ਨੂੰ ਪੋਲਿਸ ਵਲੋਂ ਫੜ ਲਿਆ ਗਿਆ ਹੈ।