You are here

ਪਿੰਡ ਸਲੀਣਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀ ਸ਼ਤਾਬਦੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ

ਮੋਗਾ/ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਸਲੀਣਾਂ (ਮੋਗਾ) ਵਿਖੇ ਸਮੂਹ ਗ੍ਰਾਮ ਪੰਚਾਇਤ,ਸਮੂਹ ਨਗਰ ਇਲਾਕਾ ਨਿਵਾਸੀਆਂ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀ ਸ਼ਤਾਬਦੀ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ 27 ਸਤੰਬਰ ਤੋ ਲੈ ਕੇ 29 ਸਤੰਬਰ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਗਾਲਿਬ ਨੇ ਦੱਸਿਆ ਕਿ 27 ਸਤੰਬਰ ਦਿਨ ਸੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਜਿੰਨ੍ਹਾਂ ਦੇ ਭੋਗ 29 ਸਤੰਬਰ ਦਿਨ ਐਤਵਾਰ ਨੂੰ 9ਵਜੇ ਸਵੇਰੇ ਸਮੇ ਪਾਏ ਜਾਣਗੇ ਉਪਰੰਤ 10ਵਜੇ ਤੋ ਲੈ ਕੇ 2 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ।ਸ੍ਰੀਮਾਨ 1008 ਸੰਤ ਸਤਿਕਸ਼ਨ ਮੁਨੀ ਜੀ ਉਰਫ ਬਾਨਾ ਰੱੁਖੜ ਦਾਸ ਜੀ ਉਨ੍ਹਾਂ ਦੇ ਚੇਲੇ ਮੰਹਤ ਨਿਰਵਾਣ ਸ਼ੱੁਧ ਮਨੀ ਜੀ ਵੱਲੋ ਫਰੀ ਮੈਡੀਕਲ ਕੈਂਪ 29 ਸਤੰਬਰ ਨੂੰ ਡੇਰਾ ਬਾਬਾ ਸ੍ਰੀ ਚੰਦ ਆਸ਼ਰਮ ਵਿਖੇ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ।ਗੁਰੂ ਕਾ ਲੰਗਰ ਅਤੁਟ ਵਰਤਾਇਆ ਜਾਵੇਗਾ।