ਜੋਧਾਂ / ਸਰਾਭਾ 23 ਜੂਨ ( ਦਲਜੀਤ ਸਿੰਘ ਰੰਧਾਵਾ ) ਸ਼ੰਭੂ ਬਾਰਡਰ ਤੇ ਲੱਗੇ ਪੱਕੇ ਧਰਨੇ ਤੇ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਪੰਜਾਬ ਦੇ ਸਮੂਹ ਕਿਸਾਨ ਅਤੇ ਮਜ਼ਦੂਰ ਜਿਹੜੇ ਕਿ ਕੜਕਦੀ ਠੰਡ ਅਤੇ ਅੱਤ ਦੀ ਗਰਮੀ ਆਪਣੇ ਸਿਰ ਤੇ ਝੱਲ ਕੇ ਸਰਕਾਰ ਦੇ ਜਬਰ ਦਾ ਸਾਹਮਣਾ ਸਬਰ ਨਾਲ ਕਰ ਰਹੇ ਹਨ ਉਨ੍ਹਾਂ ਦੇ ਸਬਰ ਨੂੰ ਹੋਰ ਨਾ ਪਰਖਿਆ ਜਾਵੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਮੋਹੀ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕੀਤਾ। ਉਕਤ ਆਗੂਆਂ ਨੇ ਦਸਿਆ ਕਿ ਪਹਿਲਾਂ ਭਾਜਪਾ ਸਰਕਾਰ ਨੇ ਆਪਣੀ ਸਾਰੀ ਤਾਕਤ ਸਿੱਧੇ ਤੌਰ ਤੇ ਲਾਈ ਦੇਸ ਦੇ ਅੰਨਦਾਤੇ ਨੂੰ ਕਿਵੇਂ ਨਾਂ ਕਿਵੇ ਉੱਥੋਂ ਖਦੇੜਿਆ ਜਾ ਸਕੇ ਪਰ ਸਾਡੇ ਯੋਧਿਆਂ ਨੇ ਅੱਥਰੂ ਗੈਸ ਦੇ ਗੋਲੇ ਆਪਣੇ ਸਿਰਾਂ ਤੇ ਝੱਲੇ ਸਿੱਧੀਆਂ ਗੋਲੀਆਂ ਆਪਣੀਆਂ ਛਾਤੀਆਂ ਤੇ ਖਾਧੀਆਂ ਪਰ ਇੱਕ ਇੰਚ ਵੀ ਪਿੱਛੇ ਨਹੀਂ ਹਟੇ। ਹੁਣ ਭਾਜਪਾ ਸਰਕਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸਹਿ ਤੇ ਆਪਣੇ ਗੁੰਡਿਆਂ ਦੀ ਮੱਦਦ ਨਾਲ ਸਾਨੂੰ ਓੱਥੋਂ ਖਦੇੜਨਾਂ ਚਾਹੁੰਦੀ ਹੈ, ਅਸੀਂ ਸਰਕਾਰਾਂ ਨੂੰ ਕਹਿਣਾਂ ਚਾਹੁੰਦੇ ਕਿ ਸਾਡੇ ਸਬਰ ਨੂੰ ਹੋਰ ਨਾਂ ਪਰਖਿਆ ਜਾਵੇ ਜੇ ਅਸੀਂ ਤੱਤੀ ਤਵੀ ਤੇ ਸ਼ਾਂਤਮਈ ਢੰਗ ਨਾਲ ਬੈਠ ਸਕਦੇ ਆਂ ਤਾਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਦੇ ਦਿੱਲੀ ਦੇ ਬਾਦਸ਼ਾਹ ਦੀਆਂ ਗੋਡਣੀਆਂ ਵੀ ਲਵਾ ਸਕਦੇ ਆਂ। ਉਨ੍ਹਾਂ ਅੱਗੇ ਕਿਹਾ ਕਿ ਜੇ ਪੰਜਾਬ ਦੀ ਨੌਂਜਵਾਨੀ ਭੜਕ ਉੱਠੀ ਤਾਂ ਕਿਸੇ ਤਾਕਤ ਦੇ ਰੋਕਿਆਂ ਨਹੀਂ ਰੁਕਣੀਂ। ਭਾਜਪਾ ਦੇ ਵਰਕਰ ਵੋਟਾਂ ਵੇਲੇ ਞੀ ਕਹਿ ਰਹੇ ਸੀ ਕਿ ਸਰਕਾਰ ਬਣ ਲੈਣ ਦਿਓ ਇਹਨਾਂ ਨੂੰ ਫੇਰ ਦੱਸਾਂਗੇ। ਮੋਦੀ ਜੀ ਆਪਣੀ ਪਾਰਟੀ ਦੇ ਗੁੰਡਿਆਂ ਨੂੰ ਨੱਥ ਪਾਓ ਤੁਹਾਡੇ ਧਿਆਨ ਚ ਜੇ ਆਹ ਸਭ ਹੋ ਰਿਹਾ ਤਾਂ ਲੱਖ ਲਾਹਨਤ ਤੁਹਾਡੇ ਤੇ ਅਤੇ ਤੁਹਾਡੀ ਪਾਰਟੀ ਤੇ ਜੇ ਤੁਹਾਡੇ ਧਿਆਨ ਚ ਨਹੀਂ ਤਾਂ ਇਸਦੀ ਨਿਰਪੱਖ ਜਾਂਚ ਕਰਵਾਓ ਨਹੀਂ ਤਾ ਇਸਦੇ ਨਤੀਜੇ ਗੰਭੀਰ ਨਿਕਲਣਗੇ।ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਆਪਣੀਆਂ ਪੱਗਾਂ ਤੇ ਆਪਣੀ ਅਣਖ ਕਿਸੇ ਦੇ ਪੈਰਾਂ ਵਿੱਚ ਰੋਲ ਕੇ ਸਾਨੂੰ ਸ਼ਾਂਤੀ ਨਹੀਂ ਚਾਹੀਦੀ, ਵਾਰ ਵਾਰ ਸਾਡੇ ਸਿਦਕ ਨੂੰ ਪਰਖ ਕੇ ਪੰਜਾਬ ਨੂੰ ਅੱਗ ਲਾਉਣ ਵਾਲੇ ਆਪਣੇ ਗੁੰਡਿਆਂ ਨੂੰ ਨੱਥ ਪਾਓ।