You are here

ਅਖਾੜਾ ਪਿੰਡ ਚੌ ਹਰ ਘਰ ਦਾ ਜੀਅ 11 ਜੂਨ ਦੇ ਡੀ ਸੀ ਦਫ਼ਤਰ ਦੇ ਘਿਰਾਓ ਚ ਪੁੱਜੇਗਾ।

ਪਰਦੁਸ਼ਿਤ ਗੈਸ ਫੈਕਟਰੀ ਹਰ ਹਾਲਤ ਬੰਦ ਕਰਾਈ ਜਾਵੇਗੀ —-ਮਨਜੀਤ ਸਿੰਘ ਧਨੇਰ

ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰਾਂ ਨੇ ਨਸ਼ਿਆਾਂ ਦੇ ਕੋਹੜ ਖਿਲਾਫ ਖੇਡਿਆ ਨਾਟਕ

ਜਗਰਾਓ, 09 ਜੂਨ (ਗੁਰਕੀਰਤ ਜਗਰਾਓ/ ਮਨਜਿੰਦਰ ਗਿੱਲ)ਬਾਇਓ ਗੈਸ ਫੈਕਟਰੀ ਦੀ ਉਸਾਰੀ ਖਿਲਾਫ ਅਖਾੜਾ ਪਿੰਡ ਚ 40ਵੇਂ ਦਿਨ ਚ ਦਾਖਲ ਹੋਇਆ ਦਿਨ ਰਾਤ ਦੇ ਰੋਸ ਧਰਨੇ ਚ ਅੱਜ ਪਿੰਡ ਦੇ ਸੈਂਕੜੇ ਮਰਦ ਅੋਰਤਾਂ ਨੋਜਵਾਨਾਂ, ਬੱਚਿਆਂ ਨੇ ਪੂਰੇ ਜੋਸ਼-ਖ਼ਰੋਸ਼ ਨਾਲ ਭਾਗ ਲਿਆ। ਹਰੀਆਂ ਪੱਗਾਂ ਤੇ ਹਰੀਆਂ ਚੁੰਨੀਆਂ ਦੀ ਹਰਿਆਲੀ ਨਾਲ ਸਜਿਆ ਪੰਡਾਲ ਅਪਣਾ ਸੀਸ ਸਨਮਾਨ ਨਾਲ ਉੱਚਾ ਕਰਕੇ ਸਜਿਆ ਬੈਠਾ ਸੀ ਕਿ ਇੱਕ ਜੂਨ ਨੂੰ ਸਮੁੱਚੇ ਪਿੰਡ ਨੇ ਇੱਕਜੁੱਟ ਹੋ ਲੋਕਸਭਾ ਵੋਟਾਂ ਦਾ ਬਾਈਕਾਟ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਸਵਾ ਮਹੀਨੇ ਤੋਂ ਨਿਰੰਤਰ ਧਰਨੇ ਤੇ ਬੈਠੇ ਅਖਾੜਾ ਵਾਸੀਆਂ ਦੇ ਇਸ ਧਰਨੇ ਚ ਆਸ-ਪਾਸ ਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀਆਂ ਪਿੰਡ ਇਕਾਈਆਂ ਦੇ ਵਰਕਰ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ  ਜੀਵਨ ਨੂੰ ਬਚਾਉਣ ਲਈ ਇਸ ਧਰਨੇ ਚ ਹਾਜ਼ਰ ਹੋਏ। ਇਸ ਸਮੇਂ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅਖਾੜਾ ਵਾਸੀਆਂ ਨੇ ਵਾਤਾਵਰਣ ਦੇ ਮੁੱਦੇ ਨੂੰ ਗੰਭੀਰ ਅਜੰਡਾ ਬਣਾ ਕੇ ਜੀਵਨ, ਧਰਤੀ, ਹਵਾ, ਪਾਣੀ ਨੂੰ ਬਚਾਉਣ ਲਈ ਅਸਲ ਚ ਗੁਰ ਸ਼ਬਦਾਂ ਤੇ ਪਹਿਰਾ ਦਿੱਤਾ ਹੈ ਤੇ ਗੁਰੂ ਹਰ ਹਾਲਤ ਸੰਗਤ ਨੂੰ ਕਾਮਯਾਬੀ ਬਖਸ਼ਣਗੇ। ਉੱਨਾਂ ਅਖਾੜਾ ਵਾਸੀਆਂ ਨੂੰ ਇਸ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਕਿਉਂਕਿ ਖੇਤੀ ਤੇ ਕਿਰਤ ਦੀ ਰਾਖੀ ਲਈ ਅਜਿਹੀ ਏਕਤਾ ਹਰ ਪਿੰਡ ਚ ਉਸਾਰੀ ਦੀ ਲੋੜ ਹੈ। ਇਸ ਸਮੇਂ ਬੋਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਅਖਾੜਾ ਵਾਸੀਆਂ ਨੂੰ ਵਧਾਈ। ਦਿੱਤੀ ਤੇ ਕਿਹਾ ਕਿ ਅਖਾੜਾ, ਘੁੰਗਰਾਲੀ ਰਾਜਪੂਤਾਂ, ਭੂੰਦੜੀ , ਮੁਸ਼ਕਾਬਾਦ ਚ ਜੋ ਸ਼ਾਨਦਾਰ ਏਕਤਾ ਉਸਰੀ ਹੈ ਇਸ ਦਾ ਘੇਰਾ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਲੋੜ ਹੈ।ਇਸ ਸਮੇਂ ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰਾਂ ਨੇ ਸੁਰਿੰਦਰ ਸ਼ਰਮਾ ਦੀ ਅਗਵਾਈ ਚ ਨਸ਼ਿਆਂ  ਦੇ ਕੋਹੜ ਖਿਲਾਫ ਨਾਟਕ ਇੰਨਾਂ ਜ਼ਖ਼ਮਾਂ ਦਾ ਕੀ ਕਰੀਏ’ ਖੇਡ ਕੇ ਬਹੁਤ ਹੀ ਨਾਜੁਕ ਮਸਲੇ ਤੇ ਜਨਤਾ ਨੂੰ ਦਿਲਾਂ ਦੀਆਂ ਡੁੰਘਾਈਆਂ ਚ ਉੱਤਰ ਕੇ ਚੇਤੰਨ ਕੀਤਾ। 
ਇਸ ਸਮੇਂ ਸ਼ੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਚਾਰੇ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਵੱਲੋਂ 11 ਜੂਨ ਨੂੰ ਤਾਲਮੇਲ ਕਮੇਟੀ ਦੇ ਸੱਦੇ ਤੇ ਡੀ ਸੀ ਦਫ਼ਤਰ ਦੇ ਘਿਰਾਓ ਹਰ ਘਰ ਦਾ ਇੱਕ ਜੀਅ ਸ਼ਾਮਲ ਹੋਵੇਗਾ। ਇਸ ਸਮੇਂ ਘੁੰਗਰਾਲੀ ਰਾਜਪੂਤਾਂ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਗੁਰੀ ਨੇ ਅਪਣੇ ਪਿੰਡ ਦੀ ਵਿਥਿਆ ਸਾਂਝੀ ਕੀਤੀ ਕਿ ਗੈਸ ਫੈਕਟਰੀ ਦੀ ਬਦਬੂ ਨੇ ਉੱਨਾਂ ਦਾ ਪਿੰਡ ਨਰਕ ਬਣਾ ਦਿੱਤਾ ਹੈ।ਇਸ ਸਮੇਂ ਜਗਤਾਰ ਸਿੰਘ ਦੇਹੜਕਾ ਜਿਲਾ ਪ੍ਰਧਾਨ, ਨਿਰਮਲ ਸਿੰਘ ਭੰਮੀਪੁਰਾ ਸੁਖਜੀਤ ਸਿੰਘ , ਤਾਰਾ ਸਿੰਘ, ਹਰਦੇਵ ਸਿੰਘ, ਸੁਖਦੇਵ ਸਿੰਘ, ਪਾਲ਼ਾ ਸਿੰਘ , ਇਕਬਾਲ ਸਿੰਘ ਡਾਕਟਰ, ਬਲਜਿੰਦਰ ਬਰਿਆਰ, ਜਸਪਾਲ ਸਿੰਘ ਸਮਰਾ, ਜੀਤਾ ਸਮਰਾ, ਜਸਵੀਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਪ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ .
ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁੱਖ ਸਮਰਾ, ਦਰਸ਼ਨ ਸਿੰਘ ਮਨਿੰਦਰ ਸਿੰਘ ਬਲਜੀਤ ਕਿਰ, ਨਸੀਬ ਕੋਰ, ਸਵਰਨਜੀਤ ਕੋਰ, ਜਸਵਿੰਦਰ ਕੋਰ, ਰਛਪਿੰਦਰ ਕੋਰ ਆਦਿ ਹਾਜ਼ਰ ਸਨ। ਇਸ ਸਮੇਂ ਲ਼ਖਵੀਰ ਸਿੱਧੂ, ਰਾਮ ਸਿੰਘ ਹਠੁਰ, ਹਰਜੀਤ ਸਿੰਘ ਗਿਆਨੀ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ।