ਨਾਮ ਸਿਮਰਨ ਅਭਿਆਸ ਅੱਜ 

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 2, ਚੰਡੀਗੜ੍ਹ ਰੋਡ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ 9 ਜੂਨ ਦਿਨ ਐਤਵਾਰ ਨੂੰ ਰਾਤ 7-15 ਵਜੇ ਤੋਂ 8-15 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਕਰਨੈਲ ਸਿੰਘ ਤੇ ਖ਼ਜਾਨਚੀ ਸ੍ਰ: ਸੁਰਜੀਤ ਸਿੰਘ ਖੁਰਾਣਾ ਨੇ ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਕਰਨ ਲਈ ਬੇਨਤੀ ਕੀਤੀ ।