ਗੋਡੇ ਅਤੇ ਚੂਲੇ ਬਦਲਣ ਸਬੰਧੀ ਲਗਾਏ ਜਾਣਗੇ  ਵਿਸ਼ੇਸ਼ ਅਪਰੇਸ਼ਨ ਕੈਂਪ 

* ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫਤ ਬਦਲੇ ਜਾਣਗੇ ਚੂਲੇ ਅਤੇ ਗੋਡੇ - ਸਿਵਲ ਸਰਜਨ
ਲੁਧਿਆਣਾ, 8 ਜੂਨ (ਟੀ. ਕੇ.) 
ਸਿਵਲ ਸਰਜਨ ਲੁਧਿਆਣਾ ਡਾ: ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਜਿਲ੍ਹਾ ਸਿਹਤ ਪ੍ਰਸ਼ਾਸ਼ਨ ਵੱਲੋਂ   12 ਜੂਨ  ਨੂੰ ਸਿਵਲ ਹਸਪਤਾਲ ਲੁਧਿਆਣਾ ,  20 ਜੂਨ ਨੂੰ ਸਿਵਲ ਹਸਪਤਾਲ ਸੁਧਾਰ ਅਤੇ 27 ਜੂਨ ਨੂੰ ਸਿਵਲ ਹਸਪਤਾਲ ਪੱਖੋਵਾਲ ਵਿਖੇ ਗੋਡਿਆਂ ਅਤੇ ਚੂਲਿਆਂ ਦੇ ਸਬੰਧ ਵਿੱਚ  ਮੁਫਤ ਅਪਰੇਸ਼ਨ ਕੈਂਪ ਲਗਾਏ ਜਾ ਰਹੇ ਹਨ।ਉਨਾ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਲੌੜਵੰਦ ਮਰੀਜਾਂ ਦੇ ਮਾਹਿਰ ਡਾਕਟਰਾਂ ਵੱਲੋ ਗੋਡੇ ਅਤੇ ਚੂਲੇ ਬਦਲਣ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫਤ ਵਿਚ ਗੋਡੇ ਅਤੇ ਚੂਲੇ ਬਦਲੇ ਜਾਣਗੇ।ਉਹਨਾਂ ਦੱਸਿਆ ਕਿ ਜਿਹਨਾਂ ਮਰੀਜਾਂ ਦੇ ਗੋਡੇ ਅਤੇ ਚੂਲੇ ਬਦਲੇ ਜਾਣੇ ਹਨ, ਉਨਾਂ ਦੇ ਲੋੜੀਂਦੇ ਟੈਸਟ ਕਰਵਾਏ ਜਾਣਗੇ ਅਤੇ ਬਾਅਦ ਵਿਚ ਉਨਾਂ ਦੇ ਆਪਰੇਸ਼ਨ ਕੀਤੇ ਜਾਣਗੇ।ਉਨਾਂ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।