ਕੰਟਰੈਕਟ ਮੈਰਿਜ ਉਪਰ ਭਾਸ਼ਣ ਕਰਵਾਇਆ

ਲੁਧਿਆਣਾ, 19 ਮਾਰਚ (ਟੀ. ਕੇ.) 
ਕਾਲਜ ਦੀਆਂ ਗਤੀਵਿਧੀਆਂ ਦੀ ਇੱਕ ਨਿਯਮਤ ਵਿਸ਼ੇਸ਼ਤਾ ਦੇ ਰੂਪ ਵਿੱਚ, ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਸਿਵਲ ਲਾਈਨਜ਼, ਲੁਧਿਆਣਾ ਦੀ ਆਰਥਿਕ ਅਤੇ ਵਣਜ ਸੁਸਾਇਟੀ ਵਲੋਂ ਪੰਜਾਬੀ ਨੌਜਵਾਨਾਂ ਵਿੱਚ ਕੰਟਰੈਕਟ ਮੈਰਿਜਜ਼ - ਪੰਜਾਬ ਦੀ ਆਰਥਿਕਤਾ ਲਈ ਦੋ ਧਾਰੀ ਤਲਵਾਰ ਵਿਸ਼ੇ 'ਤੇ ਅਮਰਤਿਆ ਸੇਨ ਮੈਮੋਰੀਅਲ ਲੈਕਚਰ ਸੀਰੀਜ਼ ਦਾ ਉਦਘਾਟਨੀ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਆਰਗੇਨਾਈਜ਼ਰ ਡਾ: ਸੁਖਵਿੰਦਰ ਸਿੰਘ ਚੀਮਾ ਅਤੇ ਕੋ-ਆਰਗੇਨਾਈਜ਼ਰ ਡਾ: ਨੀਰਜ ਕੁਮਾਰ ਨੇ ਭਾਸ਼ਣ ਲਈ ਵਿਸ਼ੇਸ਼ ਉਪਰਾਲਾ ਕੀਤਾ। ਇਸ ਮੌਕੇ ਅਰਥ ਸ਼ਾਸਤਰ ਦੇ ਆਨਰੇਰੀ ਪ੍ਰੋਫੈਸਰ ਡਾ:ਪੂਰਨ ਸਿੰਘ ਰਿਸੋਰਸ ਪਰਸਨ ਵਜੋਂ ਆਏ ਅਤੇ ਉਨ੍ਹਾਂ  ਵਿਦਿਆਰਥੀਆਂ ਨੂੰ ਪੰਜਾਬੀ ਨੌਜਵਾਨਾਂ ਵਿੱਚ ਕੰਟਰੈਕਟ ਮੈਰਿਜ ਬਾਰੇ ਚਾਨਣਾ ਪਾਇਆ ਅਤੇ ਤੱਥ ਅਤੇ ਅੰਕੜੇ ਵੀ ਪੇਸ਼ ਕੀਤੇ। ਇਸ ਮੌਕੇ ਡਾ. ਸਤਵੰਤ ਕੌਰ , ਪ੍ਰਿੰਸੀਪਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।