ਜਗਰਾਉਂ,28 ਫਰਵਰੀ ( ਅਮਿਤ ਖੰਨਾ ) - ਸਨਮਤੀ ਸਰਕਾਰੀ ਵਿਗਿਆਨ ਅਤੇ ਖੋਜ ਕਾਲਜ ਜਗਰਾਉਂ ਵੱਲੋਂ ਕਰਵਾਏ ਗਏ ਪੋਸਟਰ ਪੇਸ਼ਕਾਰੀ ਦੇ ਮੁਕਾਬਲਿਆਂ ਵਿੱਚ ਸਵਾਮੀ ਰੂਪ ਚੰਦ ਜੈਨ ਸਕੂਲ ਨੇ ਸ਼ਹਿਰ ਭਰ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਫਿਰ ਤੋਂ ਝੰਡਾ ਗੱਡਿਆ ਹੈ। ਇਸ ਮੁਕਾਬਲੇ ਦਾ ਥੀਮ ' ਇੰਡੀਜੀਨੀਅਸ ਟੈਕਨੋਲੋਜੀਜ ਫਾਰ ਵਿਕਸਿਤ ਭਾਰਤ' ਸੀ, ਜਿਸ ਦੇ ਤਹਿਤ ਸਾਇੰਸ ਦਿਵਸ ਨੂੰ ਮੁੱਖ ਰੱਖਦੇ ਹੋਏ ਸਾਇੰਸ ਅਤੇ ਟੈਕਨਾਲੋਜੀ ਵਿਸ਼ੇ ਦੇ ਸੰਬੰਧ ਵਿੱਚ ਪੋਸਟਰ ਤਿਆਰ ਕਰਵਾਏ ਗਏ ਅਤੇ ਉਨਾਂ ਦੀ ਪੇਸ਼ਕਾਰੀ ਵਿਦਿਆਰਥੀਆਂ ਵੱਲੋਂ ਪਹੁੰਚੇ ਹੋਏ ਜੱਜਾਂ ਦੇ ਸਾਹਮਣੇ ਕੀਤੀ ਗਈ ਇਸ ਮੁਕਾਬਲੇ ਵਿੱਚ ਜਗਰਾਉਂ ਸ਼ਹਿਰ ਦੇ ਲਗਭਗ ਸਾਰੇ ਵੱਡੇ ਵਿਦਿਅਕ ਅਦਾਰਿਆਂ ਨੇ ਭਾਗ ਲਿਆ । ਇਹ ਬੜੇ ਮਾਣ ਦੀ ਗੱਲ ਹੈ ਕਿ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਸ ਮੁਕਾਬਲੇ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀ ਰਮੇਸ਼ ਦੁਆਰਾ ਬਣਾਏ ਪੋਸਟਰ ਤੇ ਹਰਸ਼ਮੀਤ ਸਿੰਘ ਅਤੇ ਨੈਨਸੀ ਕੌਰ ਦੁਆਰਾ ਪੇਸ਼ਕਾਰੀ ਦਿੱਤੀ ਗਈ। ਤਿੰਨਾਂ ਵਿਦਿਆਰਥੀਆਂ ਨੂੰ ਇਹਨਾਂ ਦੀ ਉਪਲਬਧੀ ਕਾਰਨ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਪੋਸਟਰ ਪੇਸ਼ਕਾਰੀ ਮੁਕਾਬਲੇ ਵਿੱਚ ਜੇਤੂ ਵਿਦਿਆਰਥੀ ਨਾਲ ਪ੍ਰਧਾਨ ਰਮੇਸ਼ ਜੈਨ, ਪ੍ਰਿੰਸੀਪਲ ਰਾਜਪਾਲ ਕੌਰ ਅਤੇ ਸਟਾਫ ਦਿਖਾਈ ਦਿੰਦੇ ਹੋਏ।