You are here

ਟੈਕਨੀਕਲ ਸਰਵਿਸ ਯੂਨੀਅਨ ਦਾ ਵਫਦ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਦੀ ਅਗਵਾਈ ਵਿੱਚ ਐਸਸੀ ਸਾਹਿਬ ਨੂੰ ਮਿਲਿਆ

ਲੁਧਿਆਣਾ 28 ਫਰਵਰੀ (ਰਮੇਸ਼ਵਰ ਸਿੰਘ) ਲੁਧਿਆਣਾ ਵਿਖੇ 26 ਫਰਵਰੀ ਨੂੰ ਟੈਕਨੀਕਲ  ਸਰਵਿਸ  ਯੂਨੀਅਨ ਇੱਕ ਵਫਦ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਦੀ ਅਗਵਾਈ ਵਿੱਚ ਦਿਹਾਤੀ ਸਰਕਲ ਲੁਧਿਆਣਾ ਦੇ ਐਸਸੀ ਸਾਹਿਬ ਇੰਜੀਨੀਅਰ ਭਪਿੰਦਰ ਸਿੰਘ ਨੂੰ ਉਹਨਾਂ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਮਿਲਿਆ ਵਫਦ ਵਿੱਚ ਸਾਥੀਆਂ ਨੇ ਐਸਸੀ ਸਾਹਿਬ ਨੂੰ ਦਿਹਾਤੀ ਸਰਕਲ ਲੁਧਿਆਣਾ ਆਉਣ ਤੇ ਜੀ ਆਇਆ ਕਿਹਾ ਅਤੇ ਮੁਬਾਰਕਬਾਦ ਦਿੱਤੀ ਅਤੇ ਮੁਲਾਜ਼ਮ ਮਸਲਿਆਂ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਗੱਲਬਾਤ ਕੀਤੀ ਐਸੀ ਸਾਹਿਬ ਨੇ ਭਰੋਸਾ ਦਵਾਇਆ ਕਿ ਮੁਲਾਜ਼ਮਾਂ ਦਾ ਕੋਈ ਵੀ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਕੋਈ ਵੀ ਕੰਮ ਰੋਕਿਆ ਨਹੀਂ ਜਾਊਗਾ ਅਤੇ ਜਥੇਬੰਦੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਊਗਾ ਜਥੇਬੰਦੀ ਨੇ ਐਸਸੀ ਸਾਹਿਬ ਨੂੰ ਭਰੋਸਾ ਦਵਾਇਆ ਕਿ ਟੈਕਨੀਕਲ ਸਰਵਿਸ ਯੂਨੀਅਨ ਵਰਕਰ ਵਰਕ ਕਲਚਰ ਵਿੱਚ ਵਿਸ਼ਵਾਸ਼ ਰੱਖਦੀ ਆ ਅਤੇ ਖਪਤਕਾਰਾਂ ਦੇ ਅਤੇ ਮਹਿਕਮੇ ਦੇ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਨ ਦੀ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਐਸਸੀ ਸਾਹਿਬ ਨੂੰ ਮਿਲਣ ਵਾਲਿਆਂ ਵਿੱਚ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਸਕੱਤਰ ਬੂਟਾ ਸਿੰਘ ਮਲਕ ਜਤਿੰਦਰ ਸਿੰਘ ਜੀ ਢੋਲਣ ਅੰਮ੍ਰਿਤ ਪਾਲ ਸਿੰਘ ਢੋਲਣ ਸੁਖਵਿੰਦਰ ਸਿੰਘ ਬੱਸੀਆਂ ਹਰਪ੍ਰੀਤ ਸਿੰਘ ਲੰਮੇ ਤਰਲੋਚਨ ਸਿੰਘ ਆਦਿ ਸਾਥੀ ਹਾਜ਼ਰ ਸਨ।