ਉੱਘੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੀ ਪੰਜਵੀਂ ਬਰਸੀ ਮਨਾਈ ਗਈ

ਲੁਧਿਆਣਾ (ਕਰਨੈਲ ਸਿੰਘ ਐੱਮ.ਏ.)  ਉੱਘੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੀ ਪੰਜਵੀਂ ਬਰਸੀ ਬੀਤੇ ਦਿਨੀਂ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰ ਵੱਲੋਂ ਮਨਾਈ ਗਈ । ਇਸ ਮੌਕੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਸ਼੍ਰੀਮਾਨ ਸੰਤ ਬਾਬਾ ਟੇਕ ਸਿੰਘ ਜੀ ਧਨੌਲਾ ਪ੍ਰਧਾਨ ਸੰਪਰਦਾਇ ਮਸਤੂਆਣਾ, ਸ਼੍ਰੀਮਾਨ ਸੰਤ ਗਿਆਨੀ ਜਗਤਾਰ ਸਿੰਘ ਜੀ ਜੰਗੀਆਣਾ ਸਾਬਕਾ ਸਿੱਖ ਪ੍ਰਚਾਰਕ ਸ੍ਰੋ. ਗੁ.ਪ੍ਰ.ਕਮੇਟੀ, ਸ਼੍ਰੀਮਾਨ ਭਾਈ ਜਗਸੀਰ ਸਿੰਘ ਜੀ ਗ੍ਰੰਥੀ ਗੁ,ਗੁੰਗਸਰ ਸਾਹਿਬ ਆਦਿਕ ਸਨ। ਸਾਰੇ ਵਿਦਵਾਨ ਬੁਲਾਰਿਆਂ ਨੇ ਗਿਆਨੀ ਜੀ ਵੱਲੋਂ ਸਿੱਖ ਪ੍ਰਚਾਰ ਵਿੱਚ ਪਾਏ ਯੋਗਦਾਨ, ਕਠਿਨ ਘਾਲਣਾ ਅਤੇ ਰਚਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਗਿਆਨੀ ਜੀ ਦੇ ਪਾਵਨ ਬਰਸੀ ਦਿਹਾੜੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਨਾਲ ਜੁੜ ਕੇ, ਗੁਰਬਾਣੀ ਤੇ ਅਮਲ ਕਰਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ।  ਸਟੇਜ ਸਕੱਤਰ ਦੀ ਸੇਵਾ ਭਾਈ ਕੌਰ ਸਿੰਘ ਕੋਠਾ ਗੁਰੂ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ । ਉਹਨਾਂ ਗਿਆਨੀ ਜੀ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।     ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਸ਼੍ਰੀਮਾਨ ਸੰਤ ਭਾਈ ਸੰਤ ਸਿੰਘ ਜੀ ਸਕੱਤਰ ਬੁੰਗਾ ਮਸਤੂਆਣਾ, ਸ਼੍ਰੀਮਾਨ ਸੰਤ ਭਾਈ ਚਤਰ ਸਿੰਘ ਜੀ ਸਹਾਇਕ ਸਕੱਤਰ ਬੁੰਗਾ ਮਸਤੂਆਣਾ, ਸ਼੍ਰੀਮਾਨ ਸੰਤ ਭਾਈ ਗੁਰਮੀਤ ਸਿੰਘ ਜੀ ਕਾਸ਼ੀ ਸੇਵਾਦਾਰ ਬੁੰਗਾ ਮਸਤੂਆਣਾ, ਸ਼੍ਰੀਮਾਨ ਨਵੀ ਸਿੰਘ ਜੀ ਵਿਦਿਆਰਥੀ ਬੁੰਗਾ ਮਸਤੂਆਣਾ ਤਲਵੰਡੀ ਸਾਬੋ, ਸ਼੍ਰੀਮਾਨ ਭਾਈ ਮੇਜਰ ਸਿੰਘ ਜੀ ਗ੍ਰੰਥੀ, ਸ਼੍ਰੀਮਾਨ ਭਾਈ ਅਵਤਾਰ  ਸਿੰਘ ਜੀ ਗ੍ਰੰਥੀ, ਸ਼੍ਰੀਮਾਨ ਭਾਈ ਬੂਟਾ ਸਿੰਘ ਜੀ ਗ੍ਰੰਥੀ, ਸ਼੍ਰੀਮਾਨ ਭਾਈ ਕਰਮ ਸਿੰਘ ਜੀ ਗੁਰਦੁਆਰਾ ਗੁੰਗਸਰ ਸਾਹਿਬ, ਮਾਸਟਰ ਆਤਮ ਤੇਜ ਜੀ ਸ਼ਰਮਾ, ਸ਼੍ਰੀ ਪ੍ਰੇਮ ਕੁਮਾਰ ਜੀ ਭਗਤਾ ਭਾਈ ਕਾ, ਸ੍ਰ: ਆਤਮਾ ਸਿੰਘ ਜੀ ਕੇਸਰ ਸਿੰਘ ਵਾਲਾ, ਸ੍ਰ: ਕਰਮਜੀਤ ਸਿੰਘ ਜੀ ਮਾਹਲ ਢਿੱਲਵਾਂ ਵਾਲਾ ਮੋਗਾ, ਸ੍ਰ: ਹਰਮਨਜੀਤ ਸਿੰਘ ਮਾਹਲ ਢਿੱਲਵਾਂ ਵਾਲਾ ਮੋਗਾ, ਸ੍ਰ: ਦਰਸ਼ਨ ਸਿੰਘ ਜੀ ਮਲੂਕਾ, ਸ੍ਰ: ਮਨਦੀਪ ਸਿੰਘ ਜੀ ਦੱਧਾਹੂਰ, ਸ੍ਰ: ਰਾਜਵੀਰ ਸਿੰਘ ਜੀ ਸ਼ੇਰਗੜ ਪਾਤੜਾਂ ਮੰਡੀ, ਸ੍ਰ: ਹਰਪਾਲ ਸਿੰਘ ਜੀ ਜੈਤੋ ਨਿਊਜ਼ੀਲੈਂਡ, ਭਾਈ ਰਣਬੀਰ ਸਿੰਘ, ਡਾਕਟਰ ਕੁਲਦੀਪ ਸਿੰਘ ਅਤੇ ਸ੍ਰ: ਹਰਸ਼ਦੀਪ ਸਿੰਘ ਜੀ ਕੋਠਾ ਗੁਰੂ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਸਮੇ ਭਾਈ ਕੌਰ ਸਿੰਘ ਨੇ ਸਮੂਹ ਪਹੁੰਚੀਆਂ ਸ਼ਖ਼ਸ਼ੀਅਤਾਂ ਦਾ ਸਿਰੋਪਾਉ,ਲੋਈ ਅਤੇ ਨਵੀਆਂ ਛਪੀਆਂ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।