16 ਫਰਵਰੀ ਦੇ ਰੋਸ ਮਾਰਚ ਲਈ ਮਜਦੂਰਾ ਨੂੰ ਕੀਤਾ ਲਾਮਵੰਦ

ਹਠੂਰ,11, ਫਰਵਰੀ -(ਕੌਸ਼ਲ ਮੱਲ੍ਹਾ )-ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਸੂਬੇ ਵਿਚ 16 ਫਰਵਰੀ ਨੂੰ ਭੱਠਾ
ਮਜਦੂਰਾ ਵੱਲੋ ਸਹਿਰਾ ਅਤੇ ਕਸਬਿਆ ਵਿਚ ਰੋਸ ਮਾਰਚ ਕੀਤੇ ਜਾ ਰਹੇ ਹਨ।ਇਨ੍ਹਾ ਰੋਸ ਮਾਰਚਾ ਨੂੰ ਹੋਰ ਮਜਬੂਤ ਬਣਾਉਣ ਲਈ ਅੱਜ ਕੁੱਲ ਹਿੰਦ
ਖੇਤ ਮਜਦੂਰ ਯੂਨੀਅਨ ਦੇ ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਹਠੂਰ,ਮਾਣੂੰਕੇ,ਦੇਹੜਕਾ,ਭੰਮੀਪੁਰਾ ਆਦਿ
ਪਿੰਡਾ ਦੇ ਭੱਠਾ ਮਜਦੂਰਾ ਨੂੰ ਲਾਮਵੰਦ ਕੀਤਾ ਗਿਆ।ਇਸ ਮੌਕੇ ਹਲਕਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਮੇਂ-
ਸਮੇਂ ਦੀਆ ਸਰਕਾਰਾ ਨੇ ਪੰਜਾਬ ਦੇ ਭੱਠਾ ਮਜਦੂਰਾ ਦੇ ਹੱਕ ਵਿਚ ਕੋਈ ਗੱਲ ਨਹੀ ਕੀਤੀ ਜਦਕਿ ਸੂਬੇ ਦੀ ਤਰੱਕੀ ਵਿਚ ਭੱਠਾ ਮਜਦੂਰਾ ਦਾ ਇੱਕ
ਵਿਸ਼ੇਸ ਯੋਗਦਾਨ ਹੈ।ਉਨ੍ਹਾ ਕਿਹਾ ਕਿ ਭੱਠਾ ਮਜਦੂਰਾ ਦੀਆ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਜਗਰਾਉੇ ਵਿਚ 16 ਫਰਵਰੀ ਨੂੰ
ਰੋਸ ਮਾਰਚ ਕੱਢਿਆ ਜਾਵੇਗਾ ਜੋ ਹਲਕੇ ਦੇ ਭੱਠਿਆ ਤੋ ਦੀ ਹੁੰਦਾ ਹੋਇਆ ਸਾਮ ਚਾਰ ਵਜੇ ਜਗਰਾਉ ਵਿਖੇ ਸਮਾਪਤ ਹੋਵੇਗਾ।ਉਨ੍ਹਾ ਇਸ
ਰੋਸ ਮਾਰਚ ਵਿਚ ਸਾਮਲ ਹੋਣ ਲਈ ਹਲਕੇ ਦੇ ਮਜਦੂਰਾ ਨੂੰ ਖੁੱਲ੍ਹਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਸਨੀ ਜਗਰਾਉ, ਕਾਮਰੇਡ
ਪਰਮਜੀਤ ਸਿੰਘ ਪੰਮਾ,ਪਾਲ ਸਿੰਘ,ਗੁਰਦੀਪ ਸਿੰਘ,ਮੰਗਾ ਸਿੰਘ,ਪਿਆਰਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਭੱਠਾ ਮਜਦੂਰ ਹਾਜ਼ਰ ਸਨ।

ਫੋਟੋ ਕੈਪਸਨ:– ਕਾਮਰੇਡ ਪਰਮਜੀਤ ਸਿੰਘ ਪੰਮਾ ਭੱਠਾ ਮਜਦੂਰਾ ਨੂੰ ਲਾਮਵੰਦ ਕਰਦੇ ਹੋਏ।