ਮਾਘ ਮਹੀਨੇ ਨੂੰ ਸਮਰਪਿਤ ਰੋਜਾਨਾ ਸਵੇਰੇ 1 ਮਹੀਨਾ ਹੋਣ ਵਾਲੇ ਸੁਖਮਨੀ ਸਾਹਿਬ ਜੀ ਦੇ ਪਾਠ ਜਾਰੀ

ਹਠੂਰ,11 ਫਰਵਰੀ -(ਕੌਸ਼ਲ ਮੱਲ੍ਹਾ ) - ਨੇੜਲੇ ਪਿੰਡ ਕਾਉਕੇ ਕਲਾਂ ਦੀ ਪੱਤੀ ਬਹਿਲਾ ਦੇ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਜੀ ਵਿਖੇ ਮਾਘ ਮਹੀਨੇ
ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 1 ਮਹੀਨਾ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਦੇ ਹਨ।ਜਿਸ ਵਿੱਚ ਨਗਰ ਦੀਆਂ ਸੰਗਤਾਂ ਹਾਜਰੀ
ਭਰਦੀਆ ਹਨ।ਇਸ ਮੌਕੇ ਗੁਰਦੁਆਰਾ ਸਹਿਬ ਦੇ ਪ੍ਰਧਾਨ ਭਾਈ ਗਿਆਨੀ ਇੰਦਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ
ਵੀ ਸੰਗਤਾਂ ਵੱਲੋ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਵਿਖੇ ਮਾਘ ਮਹੀਨੇ ਦੀ ਸੁਰੁਆਤ ਮੌਕੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ
ਦੇ ਪਾਠ ਸੁਰੂ ਕੀਤੇ ਹਨ ਜਿਨਾ ਦੇ ਮਾਘ ਮਹੀਨੇ ਦੀ ਸਮਾਪਤੀ ਉਪਰੰਤ ਭੋਗ ਪਾਏ ਜਾਣਗੇ।ਇਸ ਸਮੇ ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਨੇ
ਸੰਗਤਾ ਨੂੰ ਪਵਿੱਤਰ ਮਾਘ ਮਹੀਨੇ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਨਸੇ ਤੇ ਪਤਿਤਪੁਣੇ ਦਾ ਤਿਆਗ ਕਰਕੇ ਗੁਰੂ ਸਾਹਿਬਾਨਾ ਦੇ
ਗੌਰਵਮਈ ਇਤਿਹਾਸ ਤੇ ਚਲਣ, ਅਮਲ ਕਰਨ ਤੇ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਨਾਲ ਮਾਸਟਰ ਗੁਰਚਰਨ ਸਿੰਘ, ਕੁਲਦੀਪ ਸਿੰਘ,
ਪ੍ਰੇਮ ਸਿੰਘ ਗਿਆਨੀ , ਸੂਬੇਦਾਰ ਮਨਜੀਤ ਸਿੰਘ, ਸੂਬੇਦਾਰ ਅਵਤਾਰ ਸਿੰਘ, ਸੂਬੇਦਾਰ ਸਵਰਨ ਸਿੰਘ, ਹਰਭਜਨ ਸਿੰਘ, ਬਲਦੇਵ ਸਿੰਘ ਸਰੋਏ,
ਸੁਰਜੀਤ ਸਿੰਘ ਨਿੱਕਾ, ਬੀਬੀ ਪਰਮਜੀਤ ਕੌਰ , ਮਾਤਾ ਗੁਰਦਰਸਨ ਕੌਰ, ਬੀਬੀ ਹਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਮਨਦੀਪ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:– ਗੁਰਦੁਆਰਾ ਭਗਤ ਰਵਿਦਾਸ ਵਿਖੇ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੀਆਂ ਸੰਗਤਾਂ ।