ਕਿਸਾਨ ਯੂਨੀਅਨ ਨੇ ਚਿੱਪ ਵਾਲੇ ਬਿਜਲੀ ਮੀਟਰਾ ਦਾ ਕੀਤਾ ਵਿਰੋਧ

ਹਠੂਰ,28 ਅਕਤੂਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੁਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਜਗਰਾਉ ਦੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਭੰਮੀਪੁਰਾ, ਰਣਧੀਰ ਗੜ੍ਹ,ਚੀਮਾ ਆਦਿ ਪਿੰਡਾ ਦੇ ਵਰਕਰਾ ਅਤੇ ਆਹੁਦੇਦਾਰਾ ਨਾਲ ਮੀਟਿੰਗਾ ਕੀਤੀਆ ਗਈਆ।ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆ ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ ਅਤੇ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਨੇ ਕਿਹਾ
ਕਿ ਪਾਵਰਕਾਮ ਦੇ ਅਧਿਕਾਰੀ ਬਿਨ੍ਹਾ ਕਿਸੇ ਖਪਤਕਾਰ ਨੂੰ ਸੂਚਿਤ ਕੀਤੇ ਧੱਕੇ ਨਾਲ ਚਿੱਪ ਵਾਲੇ ਬਿਜਲੀ ਮੀਟਰ ਲਗਾ ਰਹੇ ਹਨ ਜਿਨ੍ਹਾ ਦਾ ਜੱਥੇਬੰਦੀਆ ਸਖਤ ਵਿਰੋਧ ਕਰਦੀਆ ਹਨ।ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਚਿੱਪ ਵਾਲੇ ਬਿਜਲੀ ਮੀਟਰ ਵਿਦੇਸ ਗਏ ਪੰਜਾਬੀਆ ਦੇ ਘਰਾ ਦੇ ਲਗਾਏ ਜਾ ਰਹੇ ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਹਰ ਖਪਤਕਾਰ ਆਪਣੇ ਮੀਟਰ ਪ੍ਰਤੀ ਸੁਚੇਤ ਰਹੇ ਅਤੇ ਜੇਕਰ ਕੋਈ ਪਾਵਰਕਾਮ ਦਾ ਅਧਿਕਾਰੀ ਚਿੱਪ ਵਾਲਾ ਮੀਟਰ ਲਾਉਣ ਆਉਦਾ ਹੈ ਤਾਂ ਉਸ ਦੀ ਯੂਨੀਅਨ ਦੇ ਆਗੂਆ ਨੂੰ ਤੁਰੰਤ ਸੂਚਨਾ ਦਿਓ।ਇਸ ਮੌਕੇ ਉਨ੍ਹਾ ਨਾਲ ਨਿਰਮਲ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਦਵਿੰਦਰ ਸਿੰਘ , ਕੁਲਵਿੰਦਰ ਸਿੰਘ, ਵਜੀਰ ਸਿੰਘ, ਪ੍ਰਧਾਨ ਮਾਸਟਰ ਮਨਦੀਪ ਸਿੰਘ ਭੰਮੀਪੁਰਾ, ਪ੍ਰਧਾਨ ਇਕਬਾਲ ਸਿੰਘ ਸਿੱਧੂ, ਬਲਦੇਵ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ ਅਤੇ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।