ਲੁਧਿਆਣਾ, 17 ਅਕਤੂਬਰ (ਟੀ. ਕੇ.) ਕਮਲਾ ਲੋਹਟੀਆ ਐਸ.ਡੀ.ਕਾਲਜ, ਲੁਧਿਆਣਾ ਵਿਚ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿੱਚ ਆਰੀਆ ਕਾਲਜ ਲੁਧਿਆਣਾ ਨੂੰ ਫਸਟ ਰਨਰਜ਼ ਅੱਪ ਐਲਾਨਿਆ ਗਿਆ। ਕਾਲਜ ਨੇ ਵੱਖ-ਵੱਖ ਆਈਟਮਾਂ ਵਿੱਚ 49 ਇਨਾਮ ਜਿੱਤ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ।ਸਕੱਤਰ ਏ.ਸੀ.ਐਮ.ਸੀ. ਡਾ.ਐਸ.ਐਮ. ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੌਕੇ ਵਿਦਿਆਰਥੀਆਂ ਨੂੰ ਆਪਣੀ ਅਸਲ ਸਮਰੱਥਾ ਦਾ ਅਹਿਸਾਸ ਕਰਵਾਉਂਦੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਸ੍ਰੀ ਲਲਿਤ ਖੁੱਲਰ ਦੀ ਅਗਵਾਈ ਵਾਲੀ ਸੀ.ਸੀ.ਏ. ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਲਜ ਦੇ ਪੂਰੇ ਫੈਸਟੀਵਲ ਦੌਰਾਨ ਲਗਾਤਾਰ ਕੀਤੀ ਮਿਹਨਤ ਇਸ ਪੁਰਸਕਾਰ ਨਾਲ ਸਮਾਪਤ ਹੋਈ। ਇੰਚਾਰਜ ਪ੍ਰਿੰਸੀਪਲ ਗਰਲਜ਼ ਸੈਕਸ਼ਨ ਡਾ:ਮਮਤਾ ਕੋਹਲੀ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਮਿਹਨਤੀ ਸਟਾਫ ਅਤੇ ਉਨ੍ਹਾਂ ਵਿਦਿਆਰਥਣਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।