ਨਿਹੰਗ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਦਾ ਸਲਾਨਾ ਜੋੜ ਮੇਲਾ

ਗੁ: ਹਨੂੰਮਾਨਗੜ੍ਹ ਟਾਊਨ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ

ਨੌਜਵਾਨ ਸ਼ਹੀਦ ਸਿੰਘਾਂ ਦੇ ਜੀਵਨ ਤੋਂ ਸੇਧ ਲੈਣ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਤਲਵੰਡੀ ਸਾਬੋ- 10 ਸਤੰਬਰ  (ਗੁਰਜੰਟ ਸਿੰਘ ਨਥੇਹਾ)-  ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸ਼ਹੀਦ ਨਿਹੰਗ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ, ਨਿਹੰਗ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਹਨੂੰਮਾਨਗੜ੍ਹ ਟਾਊਨ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਸ਼ਹੀਦਾਂ ਦੇ ਅਸਥਾਨਪੁਰ ਸੰਗਤਾਂ ਨੇ ਹੁੰਮ-ਹੁਮਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀ ਲਵਾਈ ਤੇ ਅਰਦਾਸੇ ਕੀਤੇ। ਸੈਂਕੜੇ ਪ੍ਰਾਣੀਆਂ ਨੇ ਅੰਮ੍ਰਿਤ ਛੱਕ ਕੇ ਸਿੰਘ ਸਜੇ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੇ ਸ੍ਰੀ ਹਰਿਮੰਦਰ ਸਾਹਿਬ ਮੱਸੇ ਰੰਗੜ ਨੇ ਜੋ ਉਭੱਦਰ ਕੁਕਰਮ ਕਾਰਾ ਕੀਤਾ ਸੀ। ਉਸ ਦੀ ਖਬਰ ਬੁੱਢਾ ਦਲ ਦੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਨੂੰ ਪੁਜੀ, ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਿੰਘਾਂ ਨੇ ਗੁਰਮਤਾ ਕਰਕੇ ਬਦਲਾ ਲੈਣ ਲਈ ਬੁੱਢਾ ਜੋਹੜ ਰਾਜਸਥਾਨ ਤੋਂ ਹੀ ਅੰਮ੍ਰਿਤਸਰ ਸਾਹਿਬ ਲਈ ਨਿਹੰਗ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਅਤੇ ਨਿਹੰਗ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਨੂੰ ਭੇਜਿਆ ਸੀ। ਜੋ ਮੱਸੇ ਰੰਗੜ ਦਾ ਸਿਰ ਵੱਡ ਕੇ ਨੇਜਿਆ ਤੇ ਟੰਗ ਕੇ ਸਿੰਘਾਂ ਨੇ ਆਪਣੇ ਬੋਲ ਪੁਗਾਏ। ਗੁਰੂਘਰ ਦੀ ਅਜਮਤ ਦਾ ਪਰਚਮ ਮੁੜ ਲਹਿਰਾਇਆ। ਉਨ੍ਹਾਂ ਆਪਣੇ ਸੰਬੋਧਨ ਚ ਕਿਹਾ ਅੱਜ ਦੀ ਨੌਜਵਾਨੀ ਨੂੰ ਬਾਬਾ ਸੁੱਖਾ ਸਿੰਘ, ਮਹਿਤਾਬ ਸਿੰਘ ਵਰਗੇ ਧਰਮੀ ਬਨਣ ਦੀ ਲੋੜ ਹੈ। ਉਨ੍ਹਾਂ ਹੋਰ ਕਿਹਾ ਕਿ ਅੱਜ ਦੇ ਹਾਲਾਤ ਬਹੁਤ ਪੇਤਲੇ ਦੁਖਦਾਇਕ ਤੇ ਨਮੋਸ਼ੀ ਵਾਲੇ ਹਨ ਉਨ੍ਹਾਂ ਕਿਹਾ ਜਿਸ ਕੌਮ ਦਾ ਏਡਾ ਸ਼ਾਨਾਮੱਤਾ ਇਤਿਹਾਸ ਹੋਵੇ ਦੁਨੀਆਂ ਨੂੰ ਅਗਵਾਈ ਬਖਸ਼ਿਸ਼ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏ, ਧਾਰਮਿਕ ਕੇਂਦਰੀ ਅਸਥਾਨ ਹੋਣ ਉਸ ਦੀ ਜੁਆਨੀ ਗੁੰਮਰਾਹ ਹੋਈ ਨਸ਼ਿਆ ਚ ਗੁਲਤਾਨ ਹੋ ਜਾਵੇ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਇਸ ਦਾ ਮਤਲਬ ਹੈ ਅਸੀਂ ਇਤਿਹਾਸ ਤੇ ਧਰਮ ਨੂੰ ਪਿਠ ਦੇਈ ਖੜੇ ਹਾਂ ਤੇ ਗੁਰੂ ਦੇ ਇਲਾਹੀ ਹੁਕਮ ਤੋਂ ਦੂਰ ਹਾਂ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਡਾ ਸਮਾਜ ਤੇ ਮਾਪੇ ਘਰਾਂ ਦਾ ਮੌਹਲ ਸਿਰਜਨ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ ਉਹ ਆਪਣਾ ਜੀਵਨ ਧਰਮ-ਮਾਈ ਬਨਾਉਣ। ਅਧੂਨਿਕਤਾ ਨੇ ਤਕਨੀਕ, ਮਸ਼ੀਨ, ਸਹੂਲਤਾਂ ਦਿਤੀਆਂ ਹਨ ਪਰ ਉਨ੍ਹਾਂ ਦਾ ਸਦਉਪਯੋਗ ਨਹੀਂ ਹੋ ਰਿਹਾ ਹੈ। ਸ਼ਹੀਦਾਂ ਦੇ ਜੀਵਨ ਤੋਂ ਸਬਕ ਸਿੱਖਣ ਤੇ ਉਸ ਤੇ ਚਲਣ ਦੀ ਲੋੜ ਹੈ।

ਭਾਈ ਸੁਖਜੀਤ ਸਿੰਘ ਕਨੱਇਆ ਨੇ ਜਥਾ ਕਰਦਿਆਂ ਕਿਹਾ ਜੋ ਗਾਥਾ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਲਿਖ ਗਏ ਹਨ ਉੁਸ ਦੇ ਵਾਰਸ ਬਨਣ ਵਾਸਤੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਉਸ ਵਿਰਾਸਤ ਦੇ ਮਾਲਕ ਅਖਵਾਉਣ ਲਈ ਧਰਮੀ ਬਨਣਾ ਚਾਹੀਦਾ ਹੈ। ਇਸ ਮੌਕੇ ਗਿਆਨੀ ਪ੍ਰਿਤਪਾਲ ਸਿੰਘ ਮੁਖ ਗ੍ਰੰਥੀ ਗੁਰਦੁਆਰਾ ਸ੍ਰੀ ਦੱੂਖ ਨਿਵਾਰਨ ਸਾਹਿਬ ਪਟਿਆਲਾ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਗਿਆਨੀ ਸ਼ੇਰ ਸਿੰਘ ਅੰਬਾਲਾ, ਬਾਬਾ ਮਨਮੋਹਣ ਸਿੰਘ ਬਾਰਨਵਾਲਿਆ, ਬਾਬਾ ਲਖਵਿੰਦਰ ਸਿੰਘ ਪਾਰਸ ਢਾਡੀ ਜਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸ਼ੀਰ ਸਿੰਘ ਮਾਂਗੇਆਣਾ, ਬਾਬਾ ਮਹਿੰਦਰ ਸਿੰਘ 71 ਆਰ.ਬੀ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਰਣਜੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ, ਬਾਬਾ ਸ਼ੇਰ ਸਿੰਘ ਕੋਟਈਸੇ ਖਾਂ, ਬਾਬਾ ਗੁਰਮੁਖ ਸਿੰਘ, ਬਾਬਾ ਭੁਪਿੰਦਰ ਸਿੰਘ , ਬਾਬਾ ਵੱਸਣ ਸਿੰਘ ਘਣੀਕੇ ਬਾਂਗਰ, ਬਾਬਾ ਸਰਵਣ ਸਿੰਘ ਮਝੈਲ ਲੱਖੀ ਜੰਗਲ, ਬਾਬਾ ਸਤਨਾਮ ਸਿੰਘ ਮਠਿਆਈਸਰ, ਬਾਬਾ ਗਿਆਨੀ ਮਹਿਤਾਬ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਕੁਲਵਿੰਦਰ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਬਲਵਿੰਦਰ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ, ਭਜੰਗੀ ਬਾਬਾ ਗਗਨਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਫੋਟੋ ਕੈਪਸ਼ਨ:- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ।