ਅਯੂਸ਼ਮਾਨ ਭਾਰਤ ਜਾਗਰੂਕਤਾ ਵੈਨ 18 ਤੇ 19 ਨੂੰ ਬਲਾਕ ਪੱਖੋਵਾਲ ਦੇ ਪਿੰਡਾਂ ਚ ਲਾਵੇਗੀ ਕੈਂਪ

ਜੋਧਾਂ / ਸਰਾਭਾ 13 ਅਗਸਤ ( ਦਲਜੀਤ ਸਿੰਘ ਰੰਧਾਵਾ ) ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਦੇ ਦਿਸ਼ਾ- ਨਿਰਦੇਸ਼ਾਂ , ਡਾ: ਰਮਨਦੀਪ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਦੀਆ ਹਦਾਇਤਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਲਮ ਦੀ ਅਗਵਾਈ ਹੇਠ ਸਿਹਤ ਬਲਾਕ ਪੱਖੋਵਾਲ ਦੇ ਵੱਖ-ਵੱਖ ਪਿੰਡਾਂ 'ਚ ਆਯੂਸ਼ਮਾਨ ਭਾਰਤ ਜਾਗਰੂਕਤਾ ਵੈਨ 18 ਤੇ 19 ਅਗਸਤ ਨੂੰ ਆ ਰਹੀ ਹੈ, ਜਿਸ ਵੱਲੋਂ ਲੋਕਾਂ ਦੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਸਬੰਧੀ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਕੈਂਪ ਲਾਏ ਜਾਣਗੇ। ਐੱਸ ਐੱਮ ਓ ਡਾ. ਨੀਲਮ ਨੇ ਲੋਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਉਹ ਵੱਧ ਤੋਂ ਵੱਧ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਕਾਰਡ ਬਣਵਾ ਕੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਾਉਣ। ਸ੍ਰੀਮਤੀ ਹਰਪ੍ਰੀਤ ਕੌਰ ਕੰਪਿਊਟਰ ਅਪ੍ਰੇਟਰ ਨੇ ਦੱਸਿਆ ਕਾਰਡ ਬਣਵਾਉਣ ਲਈ ਲਾਭਪਾਤਰੀ ਆਪਣੇ ਨਾਲ ਅਧਾਰ ਕਾਰਡ, ਰਾਸ਼ਨ ਕਾਰਡ, ਕਿਸਾਨ ਆਪਣਾ 'ਜੇ' ਫਾਰਮ, ਲੇਬਰ ਕਾਰਡ ਕੈਂਪ 'ਚ ਪਰਿਵਾਰ ਸਮੇਤ ਜ਼ਰੂਰ ਲੈ ਕੇ ਆਉਣ । ਤੇਜਪਾਲ ਸਿੰਘ ਸਹਾਇਕ ਮਲੇਰੀਆ ਅਫਸਰ ਨੇ ਦੱਸਿਆ ਬਲਾਕ ਪੱਖੋਵਾਲ ਵਿੱਚ ਦੋ ਵੈਨਾਂ ਆਉਣਗੀਆਂ ਜੋ ਪਿੰਡ ਫੁੱਲਾਂਵਾਲ , ਪਮਾਲੀ, ਦੋਲੋ ਕਲਾਂ, ਨਾਰੰਗਵਾਲ, ਆਸੀ ਖੁਰਦ ,ਸਰਾਭਾ, ਗੁੱਜਰਵਾਲ, ਬੱਲੋਵਾਲ,ਕਾਲਖ,ਘੁੰਗਰਾਣਾ , ਧੂਲਕੋਟ , ਛਪਾਰ, ਮਹੇਰਨਾ ਕਲਾਂ,ਜੰਡ,ਲੀਲ , ਭੈਣੀ ਰੋੜਾ,ਆਂਡਲੂ, ਭੈਣੀ ਬੜਿੰਗਾ , ਤਾਜਪੁਰ ਆਦਿ ਜਾਣਗੀਆ ਨੂੰ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਜਾਣਗੇ। ਇਸ ਮੌਕੇ ਤੇ ਡਾਕਟਰ ਜਗਦੀਪ ਕੌਰ ਮੈਡੀਕਲ ਅਫਸਰ, ਸਰਬਜੀਤ ਸਿੰਘ ਰੇਡੀਓਗ੍ਰਾਫਰ, ਦਲਜੀਤ ਕੌਰ ਨਰਸਿੰਗ ਸਿਸਟਰ, ਸੁਖਵਿੰਦਰ ਕੌਰ ਸੀਨੀਅਰ ਐਮ ਐਲ ਟੀ, ਅਵਤਾਰ ਸਿੰਘ ਹੈਲਥ ਇੰਸਪੈਕਟਰ, ਹਰਪ੍ਰੀਤ ਸਿੰਘ ਸਿਹਤ ਵਰਕਰ, ਮਨਜੀਤ ਕੌਰ ਏ ਐਨ ਐਮ, ਰੁਪਿੰਦਰ ਕੌਰ ਏ ਐਨ ਐਮ, ਹਰਮਿੰਦਰ ਕੌਰ ਐਲ ਐਚ ਵੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।