ਮੋਰਚੇ ਦੇ ਏਜੰਡੇ ਤੋ ਭਟਕ ਚੁੱਕੇ ਆਗੂ ਆਰਐਸਐਸ ਦਾ ਹੱਥਠੋਕਾ ਨਾ ਬਨਣ : ਜਸਵੀਰ ਪਮਾਲੀ
ਜੋਧਾਂ / ਸਰਾਭਾ 13 ਅਗਸਤ ( ਦਲਜੀਤ ਸਿੰਘ ਰੰਧਾਵਾ ) 20 ਅਪ੍ਰੈਲ ਤੋ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਮੋਹਾਲੀ ਸਥਿਤ ਦਫਤਰ ਦੇ ਬਾਹਰ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਦੇਸ਼ ਦੇ ਮਹਾਨ ਸਹੀਦ, ਗਦਰ ਲਹਿਰ ਦੇੇ ਨਾਇਕ ਛੋਟੀ ਉਮਰੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਉਹਨਾਂ ਨੂੰ ਨਤਮਸਤਕ ਹੋਣ ਲਈ ਪਹੁੰਚੇ। ਸ਼ਹੀਦ ਕਰਤਾਰ ਸਿੰਘ ਜੀ ਦਾ ਆਸੀਰਵਾਦ ਲੈਣ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੋਰਚਾ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਮੋਰਚੇ ਦੇ ਕੁਝ ਆਗੂ ਆਪਣੀਆਂ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਲਈ ਆਰ ਐਸ ਐਸ ਅਤੇ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੇ ਪ੍ਰਭਾਵ ਹੇਠ ਆ ਗਏ ਹਨ ਜਿਸ ਕਰਕੇ ਉਹ ਮੋਰਚੇ ਦੇ ਮੰਚ ਤੋ ਆਰ ਐਸ ਐਸ ਦੇ ਏਜੰਡੇ ਨੂੰ ਲਾਗੂ ਕਰਕੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ ਕਰਨ ਵਿੱਚ ਲੱਗੇ ਹੋਏ ਹਨ ਜਿਸਦੇ ਤਹਿਤ ਹੀ ਆਰ ਐਸ ਐਸ ਦੇ ਉਹਨਾਂ ਲੋਕਾਂ ਨੇ ਇਸ ਵਾਰ ਅਜਾਦੀ ਦੇ ਪਵਿੱਤਰ ਦਿਹਾੜੇ ਨੂੰ ਕਾਲੀ ਅਜਾਦੀ ਦਾ ਨਾਮ ਦੇ ਕੇ ਦਲਿਤ ਸਮਾਜ ਨੂੰ ਇੱਕ ਵਾਰ ਫਿਰ ਤੋ ਮਨੂੰਵਾਦੀ ਲੋਕਾਂ ਦੇ ਗੁਲਾਮ ਬਣਾਉਣ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਦੇਸ਼ ਦੇ ਨਾਗਰਿਕ ਜਿੰਨਾਂ ਦੀਆਂ ਜਿੰਦਗੀਆਂ ਦੇ ਕਾਲੇ ਹਨੇਰੇ ਨੂੰ ਇਸ ਅਜਾਦੀ ਨੇ ਚਾਨਣ ਵਿੱਚ ਬਦਲਿਆ ਹੈ। ਉਹ ਸਾਰੇ ਦੇਸ਼ ਭਗਤ ਲੋਕ ਇਸ ਅਜਾਦੀ ਨੂੰ ਕਾਲੀ ਅਜਾਦੀ ਦਾ ਨਾਮ ਦੇ ਕੇ ਮਨਾਉਣ ਵਾਲੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਪਮਾਲੀ ਨੇ ਅੱਗੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ ਕਿ ਇਹ ਅਜਾਦੀ ਸਾਨੂੰ ਲੱਖਾਂ ਕੁਰਬਾਨੀਆਂ ਦੇ ਕੇ ਮਿਲੀ ਹੈ। ਜੇਕਰ ਅੱਜ ਅਸੀ ਉਹਨਾਂ ਮਹਾਨ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਇਸ ਤਰ੍ਹਾਂ ਕਾਲੀ ਅਜਾਦੀ ਮਨਾਉਣ ਦਾ ਰੁਝਾਨ ਪਾਵਾਗੇ ਤਾਂ ਕੀ ਜਿੰਨਾਂ ਸਹੀਦਾਂ ਨੇ ਇਸ ਅਜਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਹਨ ਅਸੀ ਉਹਨਾਂ ਦੇ ਜਾਨ ਦੇ ਵੈਰੀ ਨਹੀ ਅਖਵਾਵਾਗੇ? ਇਸ ਲਈ ਕਾਲੀ ਅਜਾਦੀ ਮਨਾਉਣ ਵਾਲਾ ਪ੍ਰੋਗਰਾਮ ਦੇਸ਼ ਧ੍ਰੋਹੀਆਂ ਦਾ ਤਾਂ ਹੋ ਸਕਦਾ ਦੇਸ਼ ਭਗਤਾਂ ਦਾ ਕਦੇ ਵੀ ਨਹੀ ਹੋ ਸਕਦਾ। ਪਮਾਲੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਅਜਾਦੀ ਨੇ ਅਤੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੁਆਰਾ ਬਣਾਏ ਸੰਵਿਧਾਨ ਨੇ ਜੋ ਅਸੀ ਸਾਡੇ ਦਲਿਤ ਸਮਾਜ ਨੂੰ ਦਿਵਾਈ ਹੈ ਸਾਰਾ ਸਮਾਜ ਉਹਨਾਂ ਦੇ ਸੰਘਰਸ਼ ਅਤੇ ਉਹਨਾਂ ਦੀ ਦੇਣ ਨੂੰ ਨਹੀ ਭੁੱਲ ਸਕਦਾ ਪਰ ਕੁਝ ਅਕ੍ਰਿਤਘਣ ਲੋਕ ਆਪਣੀਆਂ ਨਿੱਜੀ ਜਰੂਰਤਾਂ ਅਤੇ ਸਿਆਸੀ ਇੱਛਾਵਾ ਨੂੰ ਪੂਰੀਆਂ ਕਰਨ ਲਈ ਸਮਾਜ ਨੂੰ ਗੁੰਮਰਾਹ ਕਰਨ ਦੀਆਂ ਕੌਝੀਆਂ ਕੋਸਿਸਾਂ ਕਰਨ ਤੋ ਬਾਜ ਨਹੀ ਆ ਰਹੇ। ਅਸੀ ਮੋਰਚੇ ਵੱਲੋਂ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਆਰ ਐਸ ਐਸ ਦਾ ਹੱਥਠੋਕਾ ਨਾ ਬਨਣ। ਇਸ ਸਮੇ ਉਹਨਾਂ ਦੇ ਨਾਲ ਰਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵਿਸੇਸ ਤੌਰ ਤੇ ਹਾਜਰ ਸਨ।