ਮਜਬੂਰੀ   ( ਮਿੰਨੀ ਕਹਾਣੀ ) ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

 

                       ਇੱਕ ਬਾਬਾ ਮੰਡੀ ਦੇ ਬਾਹਰ ਸੜਕ ਕਿਨਾਰੇ, ਤਾਜੀਆਂ ਭਿੰਡੀਆਂ ਦੀਆਂ ਪੰਡਾਂ ਰੱਖੀ ਬੈਠਾ ਸੀ। ਇੱਕ ਪੰਡ ਉਸਨੇ ਸਾਹਮਣੇ ਖੋਲ੍ਹ ਰੱਖੀ ਸੀ। ਤਾਂ ਜੋ ਆਉਂਦੇ-ਜਾਂਦੇ ਲੋਕ ਭਿੰਡੀਆ ਦੇਖਕੇ , ਖਰੀਦ ਸਕਣ। ਬਾਬੇ ਦਾ ਕੁੜਤਾ ਪਸੀਨੇ ਨਾਲ ਭਿੱਜ ਕੇ ਸਰੀਰ ਦੇ ਨਾਲ ਚਿੰਬੜਿਆ ਪਿਆ ਸੀ ਅਤੇ ਉਹ ਸਿਰ ਹੇਠਾ ਕਰਕੇ ਬੈਠਾ ਸੀ।

                            ਰਾਮ ਦੂਰ ਖੜ੍ਹਾ ਬਾਬੇ ਨੂੰ ਦੇਖ ਰਿਹਾ ਸੀ ਅਤੇ ਬਾਬੇ ਦੇ ਕੋਲ ਚਲਾ ਗਿਆ।

                                ਰਾਮ ਨੇ ਪੁੱਛਿਆ, " ਬਾਬਾ ਜੀ ਤੁਸੀ ਐਨੀ ਗਰਮੀ ਵਿੱਚ ਇੱਥੇ ਸੜਕ ਤੇ ਕਿਉਂ ਬੈਠੇ ਹੋ ਇਸ ਉਮਰ ਵਿੱਚ "

                                  ਬਾਬਾ ਬੋਲਿਆ, " ਪੁੱਤ ਮੈਂ ਸ਼ੌਕ ਨਾਲ ਨਹੀਂ ਬੈਠਾ ਇੱਥੇ,ਬੱਸ ਮਜਬੂਰੀ ਕਾਰਨ ਬੈਠਾ। ਇੱਕ ਹੀ ਪੁੱਤਰ ਸੀ ਮੇਰਾ, ਉਹ ਵਿਦੇਸ਼ ਜਾ ਕੇ ਵਿਦੇਸ਼ੀ ਹੋ ਗਿਆ। ਮੁੜ ਵਾਪਿਸ ਨਹੀਂ ਆਇਆ। ਹੁਣ ਢਿੱਡ ਭਰਨ ਲਈ ਆਪ ਹੀ ਮਰਨਾ ਪੈਂਦਾ "                     

                         ਬਾਬੇ ਦੀ ਗੱਲ ਸੁਣ ਰਾਮ ਦੀਆ ਅੱਖਾਂ ਭਰ ਆਈਆ,ਉਸ ਨੂੰ ਦੇਸ਼ ਅੱਜ ਵੀ ਵਿਦੇਸ਼ਾ ਦੇ ਗੁਲਾਮ ਲੱਗ ਰਿਹਾ ਸੀ।    

 

 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

           9914481924