" ਕਵਿਤਾ " ✍️ ਕੁਲਦੀਪ ਸਿੰਘ ਸਾਹਿਲ

ਤਾਣੀਂ ਵਾਂਗੂੰ ਉਲਝਾ ਦਿੱਤੀ ਜ਼ਿੰਦ

ਜ਼ਿੰਦਗੀ ਦੇ ਅੱਘੜ-ਦੁੱਘੜ ਮੋੜਾਂ ਨੇ ,

ਦਾਅਵਾ ਸੀ ਜਿੱਤਣਗੇ ਸੁਫ਼ਨੇ ਉਸਦੇ

ਮਾਰ ਲਏ ਵੇਲੇ ਦੇ ਜੋੜਾਂ-ਤੋੜਾਂ ਨੇ,

ਛਾਵਾਂ ਪਾ ਕੇ ਯਾਦ ਕਰਾਇਆ ਬੋਹੜਾਂ ਨੇ

ਸੂਰਜ ਕੋਲੇ ਧੁੱਪ ਦੀਆਂ ਹੁਣ ਥੋੜਾਂ ਨੇ,     

ਇਹ ਨਗਰੀ ਸੁੰਨਮ-ਸੁੰਨੀ ਲਗਦੀ ਹੈ

ਭਾਵੇਂ ਜਗ ਵਿਚ ਵਸਦੇ ਲੋਕ ਕਰੋੜਾਂ ਨੇ, 

ਸੁਣਿਆਂ ਤੇਰੇ ਸ਼ਹਿਰ ਦੇ ਅੰਦਰ,

ਹੁਣ ਚਾਵਾਂ ਦੀਆਂ ਥੋੜਾ ਨੇ,

ਵਕਤ ਨੇ ਪੜਨੇ ਪਾ ਦਿਤੇ ਕਈ, 

ਇਹਦੇ ਉਲਟੇ-ਪੁਲਟੇ ਜੋੜਾਂ ਨੇ, 

ਦੁਨੀਆ ਦੇ ਸੁਫ਼ਨੇ ਝੁਠਲਾ ਦਿੱਤੇ

ਜੀਵਨ ਦੇ ਤਲਖ਼ ਭਰੇ ਨਚੋੜਾਂ ਨੇ, 

ਗਲੀਆਂ ਦੀ ਧੂੜ ਚਟਾ ਦਿੱਤੀ

ਸੜਕਾਂ ਦੇ ਉਖੜੇ ਰੋੜਾਂ ਨੇ, 

ਲੰਘਣਾ ਪੈਂਦਾ ਉਨ੍ਹਾਂ ਰਾਹਾਂ ਤੋਂ ਵੀ     

ਆਖਰ ਲੋੜਾਂ ਤਾਂ ਲੋੜਾਂ ਨੇ।

 

ਕੁਲਦੀਪ ਸਾਹਿਲ

9417990040