"ਮਾਂ" ✍️ ਕੁਲਦੀਪ ਸਿੰਘ ਸਾਹਿਲ

ਮਾਂ ਵਰਗੀ ਕੋਈ ਸੋਹਣੀ, 

ਦੁਨੀਆਂ ਤੇ ਤਸਵੀਰ ਨੀ ਹੋਣੀ,

ਹੱਥ ਤੇ ਲਿਖੀ ਲਕੀਰਾਂ ਨੂੰ ਜੋ

ਬਦਲ ਜਾਵੇ ਤਕਦੀਰਾਂ ਨੂੰ ਜੋ

ਫੜ੍ਹਕੇ ਉਂਗਲ ਦਸ ਗਈ ਜੋ

ਉਹਦੇ ਵਰਗੀ ਸ਼ਮਸ਼ੀਰ ਨਹੀਂ ਹੋਣੀ।

ਮਾਂ ਵਰਗੀ ਕੋਈ ਸੋਹਣੀ,

ਦੁਨੀਆਂ ਤੇ ਤਸਵੀਰ ਨੀ ਹੋਣੀ।

ਭਗਤ ਜਿਹੇ ਉਹ ਜਮ ਸੂਰਮੇ,

ਦੇਸ਼ ਆਪਣੇ ਤੋਂ ਵਾਰ ਗਈ ,

ਜਿਤ ਕੇ ਸੌ ਸੌ ਵਾਰੀ ਬਾਜ਼ੀ 

ਫਿਰ ਵੀ ਉਹ ਹਾਰ ਗਈ ।

ਕਰਜ਼ਾ ਦੀ ਪੰਡ ਭਾਰੀ ਮਾਂ ਦੇ,

ਬੰਦਿਆਂ ਤੈਥੋਂ ਚੀਰ ਨੀ ਹੋਣੀ,

ਮਾਂ ਵਰਗੀ ਕੋਈ ਸੋਹਣੀ,

ਦੁਨੀਆਂ ਤੇ ਤਸਵੀਰ ਨੀ ਹੋਣੀ।

ਮਾਂ ਜਿੰਨਾ ਦੀ ਵਿਛੜ ਗਈ ਏ ,

ਖੋਲੇ ਟੁਕੜੇ ਕਾਵਾਂ ਨੇ,

ਰੁੱਖਾਂ ਵਿੱਚੋ ਲੱਭਦੇ ਫਿਰਦੇ, 

ਕਿੱਥੇ ਲੱਭਦੀਆ ਛਾਵਾਂ ਨੇ,

ਜੇਠ, ਹਾੜ ਦੀਆਂ ਧੁੱਪਾਂ ਦੱਸਣ,

ਮਾਂ ਵਰਗੀ ਕਰੀਰ ਨੀ ਹੋਣੀ 

ਮਾਂ ਵਰਗੀ ਕੋਈ ਸੋਹਣੀ, 

ਦੁਨੀਆਂ ਤੇ ਤਸਵੀਰ ਨਹੀਂ ਹੋਣੀ।

ਛੱਡ ਵਤਨ ਪ੍ਰਦੇਸ ਹੋਏ ਜਿਹੜੇ,

ਲੁਕ ਲੁਕ ਰੋਂਦੇ ਮਾਵਾਂ ਨੂੰ,

ਡਾਲਰ, ਸ਼ੋਹਰਤ ਸਭ ਕੁਝ ਖੱਟਕੇ,

ਫਿਰ ਲਭਦੇ ਫਿਰਦੇ ਮਾਵਾਂ ਨੂੰ,

ਕੁਲਦੀਪ ਸਿਆਂ ਤੂੰ ਦੁਨੀਆਂ ਵੇਖੀ,

ਮਾਂ ਵਰਗਾ ਇਥੇ ਪੀਰ ਨੀ ਕੋਈ ,

ਮਾਂ ਵਰਗੀ ਕੋਈ ਸੋਹਣੀ, 

ਦੁਨੀਆਂ ਤੇ ਤਸਵੀਰ ਨੀ ਹੋਣੀ।

 

  ਕੁਲਦੀਪ ਸਾਹਿਲ

 9417990040