ਤਨਵੀਰ ਜੋਧਾਂ ਤੇ ਅਰਮਾਨ ਢਿੱਲੋ ਦੇ ਹੱਕ ਚ ਝੁਕਿਆ ਵੋਟਰ--ਵੋਟਾਂ ਦੀ ਰਫ਼ਤਾਰ ਬੇਹੱਦ ਘੱਟ
ਜਗਰਾਉ/ ਸਿੱਧਵਾਂ ਬੇਟ,16 ਮਾਰਚ (ਡਾ.ਮਨਜੀਤ ਸਿੰਘ ਲੀਲਾਂ )—ਸਾਡੇ ਦੇਸ਼ ਦੇ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਬੀ ਵੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਚ ਯੂਥ ਕਾਂਗਰਸ ਦੀਆਂ ਵੋਟਾਂ 10 ਮਾਰਚ ਤੋ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਕਰਕੇ ਆਨਲਾਈਨ ਵੋਟਾਂ ਪੈਣ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਇਹ ਚੋਣਾਂ ਆਨਲਾਈਨ ਪੋਲ ਹੋ ਰਹੀਆਂ ਹਨ ਜਿਸ ਸਬੰਧੀ ਸਹਾਇਤਾ ਵਾਸਤੇ ਇਹਨਾ ਦੋਵੇਂ ਉਮੀਦਵਾਰਾਂ ਨੇ ਲੜਕੇ ਰੱਖੇ ਹਨ ਜੌ ਪਿੰਡਾਂ ਚ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਇਹਨਾ ਦੋਵੇਂ ਨੌਜਵਾਨਾਂ ਦੇ ਹੱਕ ਚ ਵੋਟਾਂ ਪਵਾ ਰਹੇ ਹਨ।ਜਾਣਕਾਰੀ ਅਨੁਸਾਰ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਮੋਹਿਤ ਮਹਿੰਦਰਾ,ਅਕਸ਼ੇ ਸ਼ਰਮਾਂ ਤੇ ਉਦੇਵੀਰ ਢਿੱਲੋ ਚੋਣ ਮੈਦਾਨ ਚ ਹਨ।ਇਸੇ ਤਰਾਂ ਲੁਧਿਆਣਾ ਜਿਲ੍ਹੇ ਦੀ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਸਭ ਤੋਂ ਮੋਹਰੀ ਹਲਕੇ ਦਾਖੇ ਤੋ ਅਰਮਾਨ ਢਿੱਲੋ ਹਨ ਤੇ ਉਸ ਦੇ ਨਾਲ ਹਲਕੇ ਦਾਖੇ ਤੋ ਤਨਵੀਰ ਸਿੰਘ ਗਰੇਵਾਲ ਜੋਧਾਂ ਹਲਕੇ ਦਾਖੇ ਦੀ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਚੋਣ ਮੈਦਾਨ ਵਿਚ ਇਲੈਕਸ਼ਨ ਲੜ ਰਹੇ ਹਨ। ਕੁਲ ਮਿਲਾ ਕੇ ਇਹਨਾ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਪੋਲ ਹੋਣ ਵਾਲੀਆਂ ਵੋਟਾਂ ਵਿੱਚ ਅੱਜ ਦੀ ਤਾਰੀਖ ਚ ਅਰਮਾਨ ਢਿੱਲੋ ਤੇ ਤਨਵੀਰ ਸਿੰਘ ਜੋਧਾਂ ਅੱਗੇ ਚੱਲ ਰਹੇ ਹਨ। ਹਲਕੇ ਦੇ ਯੂਥ ਵੋਟਰਾਂ ਤੋ ਕੀਤੇ ਸਰਵੇ ਨਾਲ ਪਤਾ ਲੱਗਾ ਹੈ ਕਿ ਸਭ ਤੋਂ ਅੱਗੇ ਤਨਵੀਰ ਸਿੰਘ ਜੋਧਾਂ ਅਤੇ ਅਰਮਾਨ ਢਿੱਲੋ ਹਨ ਜਿਨ੍ਹਾਂ ਦੀ ਜਿੱਤ ਯਕੀਨੀ ਹੈ।ਹਲਕੇ ਦਾਖੇ ਦੇ ਵੱਡੇ ਪਿੰਡਾਂ ਚ ਇਹਨਾ ਦੋਵੇਂ ਨੌਜਵਾਨਾਂ ਦੀ ਕਾਫੀ ਪਕੜ ਹੈ ਜਿਸ ਕਰਕੇ 18 ਸਾਲ ਤੋ ਲੈ ਕੇ 35 ਸਾਲ ਤੱਕ ਦੇ ਵੋਟਰ ਇਹਨਾ ਦੇ ਹੱਕ ਚ ਭੁਗਤ ਰਹੇ ਹਨ।ਜਾਣਕਾਰੀ ਅਨੁਸਾਰ ਪਲੇਸਟੋਰ ਦੇ ਵਿੱਚ ਆਈ ਵਾਇ ਸੀ ਐਪ ਡਾਊਨਲੋਡ ਕਰਕੇ ਵੋਟ ਪੋਲ ਹੋਵੇਗੀ। ਇਹ ਵੀ ਦੱਸਣਾ ਜਰੂਰੀ ਹੈ ਕਿ ਇਹ ਵੋਟ 18 ਸਾਲ ਤੋ ਲੈ ਕੇ 35 ਸਾਲ ਤੱਕ ਦੇ ਵੋਟਰ ਦੀ ਹੀ ਵੋਟ ਪੈ ਸਕਦੀ ਹੈ। ਇਹ ਯੂਥ ਕਾਂਗਰਸ ਦੀਆਂ ਵੋਟਾਂ 10 ਮਾਰਚ ਸ਼ੁਰੂ ਹੋਈਆਂ ਹਨ ਜੌ 10 ਅਪ੍ਰੈਲ ਤੱਕ ਪੈਣਗੀਆਂ ਜਿਸ ਵਾਸਤੇ ਸਰਗਰਮੀ ਤੇਜ ਹੋ ਚੁੱਕੀ ਹੈ