ਜਗਰਾਓਂ 13 ਅਗਸਤ ( ਅਮਿਤ ਖੰਨਾ ) ਜਗਰਾਓਂ ਕੋਠੇ ਜੀਵਾਂ ਵਿੱਖੇ ਇਕ ਐਨ ਆਰ ਆਈ ਦੀ ਬੰਦ ਪਈ ਕੋਠਿ ਵਿੱਚੋ ਐਕਟਿਵਾ ਤੇ ਇਨਵੇਟਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਹੋਈ ਸੀ।ਜਿਸ ਦੀ ਪੁਲਿਸ ਵਿੱਚ ਕੋਠਿ ਦੀ ਦੇਖ ਰੇਖ ਕਰਦੇ ਹਰਜਿੰਦਰ ਸਿੰਘ ਪੁੱਤਰ ਰਾਮ ਦਾਸ ਵਾਸੀ ਕੋਠੇ ਜੀਵਾਂ ਨੇ ਦੱਸਿਆ ਸੀ ਕਿ ਉਹ ਜਨਕ ਰਾਜ ਪੁੱਤਰ ਗੇਜੁ ਰਾਮ ਜੋ ਕਿ ਇਸ ਬੰਦ ਪਈ ਕੋਠਿ ਦਾ ਮਾਲਿਕ ਜੋ ਕਿ ਇੰਗਲੈਂਡ ਵਿੱਚ ਰਹਿੰਦਾ ਹੈ। ਉਸ ਦੀ ਕੋਠਿ ਦੀ ਦੇਖ ਰੇਖ ਉਹ ਕਰਦਾ ਹੈ। 15 ਦਿਨਾਂ ਬਾਅਦ ਉਹ ਗੇੜਾ ਮਾਰਨ ਕੋਠਿ ਆਂਦਾ ਹੈ।ਜਦੋ ਉਹ 30 ਜੁਲਾਈ ਨੂੰ ਆਇਆ ਤਾਂ ਉਸ ਨੇ ਦੇਖਿਆ ਕਿ ਕੋਠੀ ਵਿਚੋਂ ਇਕ ਐਕਟੀਵਾ ਤੇ ਇਨਵੇਟਰ ਚੋਰੀ ਹੋਇਆ ਹੈ ਤੇ ਬਾਕੀ ਸਮਾਨ ਵੀ ਵਿਖਰਿਆ ਪਿਆ ਸੀ। ਦੇਹਾਤੀ ਪੁਲਿਸ ਦੇ ਡੀ ਐਸ ਪੀ ਸਿਟੀ ਜਤਿੰਦਰ ਜੀਤ ਸਿੰਘ ਤੇ ਡੀ ਐਸ ਪੀ ਅੰਡਰ ਟ੍ਰੇਨਿੰਗ ਹਰਸ਼ਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਬੱਸ ਅੱਡਾ ਚੋਂਕੀ ਇੰਚਾਰਜ ਅਮਰਜੀਤ ਸਿੰਘ ਨੇ ਚੋਰੀ ਕਰਨ ਵਾਲੇ ਦੋਸ਼ੀ ਗੁਰਮੀਤ ਸਿੰਘ ਮੀਤਾ ਪੁੱਤਰ ਨਛੱਤਰ ਸਿੰਘ ਵਾਸੀ ਕੋਠੇ ਬੱਗੂ ਚੋਰ ਨੂੰ ਕਾਬੁ ਕੀਤਾ ਤੇ ਉਸ ਕੋਲੋਂ ਪੁਸ਼ ਗਿੱਛ ਦੌਰਾਨ ਸਾਮਣੇ ਆਇਆ ਕਿ ਉਸ ਨਾਲ ਇਸ ਚੋਰੀ ਵਿੱਚ 4 ਹੋਰ ਦੋਸ਼ੀ ਸ਼ਾਮਿਲ ਸਨ।ਜਿਨਾਂ ਵਿਚੋਂ 3 ਇਸ ਵਕ਼ਤ ਜੇਲ ਵਿੱਚ ਹਨ ਤੇ ਇਕ ਡਰ ਕੇ ਭਜਿਆ ਹੋਇਆ ਹੈ ਜਿਸ ਨੂੰ ਪੁਲਿਸ ਜਲਦੀ ਹੀ ਕਾਬੁ ਕਰ ਲਵੇਗੀ ਜਾਣਕਾਰੀ ਦੇਂਦੇ ਚੋਂਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਭ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।