ਸਿੱਧਵਾਂ ਬੇਟ(ਜਸਮੇਲ ਗਾਲਿਬ)ਭਗਤੀ ,ਸਿਮਰਨ ਤੇ ਸੇਵਾ ਦੀਆਂ ਮੰਜ਼ਿਲਾਂ ਤੈਅ ਕਰਕੇ ਸਿਖਰ 'ਤੇ ਪੁੱਜਣ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਸਲਾਨਾ ਬਰਸੀ ਸਬੰਧੀ ਮੁੱਖ ਅਸਥਾਨ ਦੀ ਸਲਾਨਾ ਬਰਸੀ ਸਬੰਧੀ ਮੁੱਖ ਅਸਥਾਨ ਨਾਨਕਸਰ ਵਿਖੇ ਸੱਚਖੰਡ ਵਾਸੀ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੇ ਅਸਥਾਨ 'ਤੇ ਸੇਵਾ ਨਿਭਾ ਰਹੇ ਮੌਜੂਦ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਵੱਲੋਂ ਮਹਾਂਪੁਰਸ਼ਾਂ ਦੀ ਬਰਸੀ ਸਬੰਧੀ 25 ਅਗਸਤ ਤੋਂ 29 ਅਗਸਤ ਤੱਕ ਨਾਨਕਸਰ ਵਿਖੇ ਚੱਲਣ ਵਾਲੇ ਪੰਜ ਰੋਜ਼ਾ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਰੰਭ ਕਰ ਦਿੱਤੀਆਂ ਹਨ।ਉਨ੍ਹਾਂ ਬਰਸੀ ਸਬੰਧੀ ਸੇਵਾਦਾਰਾਂ ਤੋਂ ਪ੍ਰਬੰਧਕਾਂ ਦੀਆਂ ਡਿਊਟੀਆਂ ਲਗਾਉਦਿਆਂ ਕਿਹਾ ਕਿ ਬ੍ਰਹਮ ਗਿਆਨ ਨਾਲ ਜਗਮਗਾਉਂਦੀ ਸਖਸ਼ੀਅਤ ਦੇ ਮਾਲਕ ਧੰਨ-ਧੰਨ ਬਾਬਾ ਨੰਦ ਸਿੰਘ ਜੀ ਜਿੰਨਾਂ ਨੇ ਆਪਣੇ ਸਮੁੱਚੇ ਜੀਵਨ 'ਚ ਲੱਖਾਂ ਪ੍ਰਾਣੀਆਂ ਦਾ ਉਦਾਰ ਕੀਤਾ ਤੇ ਭਗਤੀ ,ਸਿਮਰਨ,ਗੁਰੂ ਦੇ ਅਦਬ ,ਸੇਵਾ,ਤਿਆਗ ਦੇ ਰੂਹਾਨੀਅਤ ਦੇ ਕੇਂਦਰ ਨਾਨਕਸਰ ਦੀ ਨੀਂਹ ਰੱਖੀ।ਉਨ੍ਹਾਂ ਦੀ ਬਰਸੀ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ 'ਚ ਨਾਨਕਸਰ ਕਲੇਰਾਂ ਆ ਕੇ ਸੰਗਤਾਂ ਨਤਮਸਤਿਕ ਹੁੰਦੀਆਂ ਹਨ ਤੇ ਹਰ ਪਾਸੇ ਬਾਬਾ ਜੀ ਦੀ ਜੈ-ਜੈਕਾਰ ਕਰਦੀਆਂ ਆਪਣਾ ਜੀਵਨ ਸਫਲਾ ਕਰਦੀਆਂ ਹਨ।ਉਕਤ ਸੰਤਾਂ ਨੇ ਕਿਹਾ ਕਿ ਬਰਸੀ ਮੌਕੇ ਸੰਗਤਾਂ ਲਈ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਇਆਂ ਜਾਣਗੀਆਂ।ਸੇਵਾਰਦਾਰਾਂ ਵੱਲੋਂ ਨਾਨਕਸਰ ਨੂੰ ਆਉਣ ਵਾਲੇ ਹਰੇਕ ਰਸਤੇ ਤੇ ਸੜਕਾਂ ਦੀ ਸਾਫ ਸਫਾਈ ਦੀ ਸੇਵਾ ਦਾ ਕੰਮ ਪੂਰੇ ਕੰਮ ਪੂਰੇ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ।ਤੇ ਹਰ ਕੋਈ ਬਰਸੀ ਸਮਾਗਮਾਂ ਨੂੰ ਲੈ ਕੇ ਕਿਸੇ ਨਾ ਕਿਸੇ ਸੇਵਾ 'ਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ।ਬਰਸੀ ਮੌਕੇ ਮਹੰਤ ਹਰਬੰਸ ਸਿੰਘ ਵੱਲੋਂ ਵੱਖ-ਵੱਖ ਥਾਵਾਂ ਤੇ ਪੰਜ ਵਿਸ਼ੇਸ਼ ਲੰਗਰਾਂ ਅਤੇ ਸੰਗਤਾਂ ਦੇ ਵਾਹਨਾਂ ਲਈ ਦੋ ਪਾਰਕਿੰਗਾਂ ਦੀ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।