ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵਿਧਾਇਕ ਜਗਰਾਓਂ ਨੂੰ ਦਿੱਤਾ ਮੰਗ ਪੱਤਰ
ਜਗਰਾਓ, 05 ਮਾਰਚ (ਗੁਰਕਿਰਤ ਜਗਰਾਓ ਮਨਜਿੰਦਰ ਗਿੱਲ) ਕੋਮੀ ਇਨਸਾਫ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਸਜਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੋਰ ਮਾਣੂਕੇ ਨੂੰ ਮੰਗ ਪੱਤਰ ਦਿੱਤਾ। ਜੱਥੇ ਦੇ ਰੂਪ ਚ ਮੁਜਾਹਰਾ ਕਰਦਿਆ ਪੰਹੁਚੇ ਵਰਕਰਾਂ ਨੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਵਿੰਦਰ ਸਿੰਘ ਕੋਠੇ ਪੋਨਾ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਨਾਂ ਪੇਸ਼ ਮੰਗਪਤਰ ਰਾਹੀਂ ਮੰਗ ਕੀਤੀ ਗਈ ਕਿ ਜੇਲਾਂ ਚ ਬੰਦ ਸਜਾਵਾਂ ਕੱਟ ਚੁੱਕੇ 9 ਬੰਦੀ ਸਿੰਘ ਤੁਰਤ ਰਿਹਿ ਕੀਤੇ ਜਾਣ । ਗੁਰੂਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।ਵਿਧਾਇਕਾ ਨੂੰ ਸੋਂਪੇ ਮੰਗਪੱਤਰ ਰਾਹੀਂ ਮੰਗ ਕੀਤੀ ਗਈ ਕਿ ਇਨਾਂ ਮੰਗਾਂ ਦੀ ਪੂਰਤੀ ਲਈ ਰਾਜਪੱਧਰ ਤੇ ਨਿਗਰਾਨ ਕਮੇਟੀ ਦਾ ਗਠਨ ਕੀਤਾ ਜਾਵੇ। ਵਿਧਾਇਕਾ ਨੇ ਮੰਗਪੱਤਰ ਹਾਸਲ ਕਰਦਿਆਂ ਪੰਜਾਬ ਸਰਕਾਰ ਨੂੰ ਪੁਚਾਉਣ ਦਾ ਭਰੋਸਾ ਦਿਵਾਉਂਦਿਆਂ ਮੰਗਾਂ ਨਾਲ ਸਹਿਮਤੀ ਪ੍ਰਗਟ ਕੀਤੀ। ਇਸ ਸਮੇਂ ਪ੍ਰੈੱਸ ਸਕੱਤਰ ਦੇਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਕਾਉਂਕੇ, ਗੁਰਚਰਨ ਸਿੰਘ ਰਸੂਲਪੁਰ, ਬਲਬੀਰ ਸਿੰਘ ਅਗਵਾੜ ਲੋਪੋ ਅਤੇ ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਬਲਦੇਵ ਸਿੰਘ ਫੋਜੀ ਹਾਜਰ ਸਨ।