ਜਗਰਾਓ , 20 ਫਰਵਰੀ ( ਅਮਿਤ ਖੰਨਾ) ਟਰੱਕ ਯੂਨੀਅਨ ਜਗਰਾਉਂ ਵਿਖੇ ਸਰਬੱਤ ਦੇ ਭਲੇ ਲਈ ਪ੍ਰਕਾਸ਼ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨ 'ਚ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਰਾਈਵਰ ਭਾਈਚਾਰੇ ਦੀ ਦੇਸ਼ ਦੀ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਹੈ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਗੁਰਬਿੰਦਰ ਸਿੰਘ ਬਿੰਦਰ ਮਨੀਲਾ, ਅਵਤਾਰ ਸਿੰਘ ਸ਼ੇਰਪੁਰ, ਦਵਿੰਦਰ ਸਿੰਘ ਰਾਜਨ, ਕਰਤਾਰ ਸਿੰਘ ਅਖਾੜਾ, ਪਰਮਜੀਤ ਸਿੰਘ ਪੰਮਾ, ਕੁਲਵੰਤ ਸਿੰਘ ਦੇਹੜਕਾ, ਜਗਦੇਵ ਸਿੰਘ ਜੱਗਾ, ਕਮਲਜੀਤ ਸਿੰਘ ਘੋਗਾ, ਬਖਤੌਰ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ ਰਾਣਾ, ਜਸਵੀਰ ਸਿੰਘ ਰਾਣਾ, ਗੁਰਸੇਵਕ ਸਿੰਘ, ਪ੍ਰਤੀਮ ਸਿੰਘ ਕਾਉਂਕੇ, ਤੇਜਿੰਦਰ ਸਿੰਘ ਲੀਲਾਂ, ਕੇਵਲ ਸਿੰਘ ਜਨੇਤਪੁਰਾ, ਸਚਿਨ ਜੈਨ ਆਦਿ ਹਾਜ਼ਰ ਸਨ |