ਬੈਕ ਅਧਿਕਾਰੀਆ ਤੇ ਬੀਮਾ ਪੋਲਸੀ ਕਰਨ ਦੇ ਲੱਗੇ ਦੋਸ

ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਐਕਸਿਸ ਬੈਂਕ ਭੰਮੀਪੁਰਾ ਕਲਾਂ ਦੇ ਅਧਿਕਾਰੀਆ ਤੇ ਬੀਮਾ ਪੋਲਸੀ ਕਰਨ ਦੇ ਦੋਸ ਲੱਗੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਨਿਰਭੈ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੰਮੀਪਰਾ ਕਲਾਂ ਨੇ ਦੱਸਿਆ ਕਿ ਮੇਰਾ ਖਾਤਾ ਪਿਛਲੇ ਲੰਮੇ ਸਮੇਂ ਤੋ ਐਕਸਿਸ ਬੈਂਕ ਭੰਮੀਪੁਰਾ ਕਲਾਂ ਵਿਚ ਚੱਲ ਰਿਹਾ ਹੈ।ਜਿਸ ਕਰਕੇ ਮੇਰਾ ਬੈਕ ਵਿਚ ਆਉਣਾ ਜਾਣਾ ਬਣਿਆ ਹੋਇਆ ਹੈ ਤਾਂ ਬੈਕ ਮੈਨੇਜਰ ਨੇ ਮੈਨੂੰ ਕਿਹਾ ਕਿ ਤੇਰੀ ਬੀਮਾ ਪੋਲਸੀ ਕਰਨੀ ਹੈ ਅਤੇ ਦਸ ਸਾਲਾ ਬਾਅਦ ਤੁਹਾਨੂੰ ਦੁੱਗਣੇ ਪੈਸੇ ਦਿੱਤੇ ਜਾਣਗੇ ਤਾਂ ਮੈ ਬੈਕ ਮੈਨੇਜਰ ਦੇ ਕਹਿਣ ਤੇ ਸਾਲ 2017 ਵਿਚ ਬੀਮਾ ਪੋਲਸੀ ਕਰਵਾ ਦਿੱਤੀ ਅਤੇ 26 ਹਜ਼ਾਰ ਰੁਪਏ ਦੀਆ ਦੋ ਕਿਸਤਾ ਭਰ ਦਿੱਤੀਆ।ਜਿਸ ਕਰਕੇ ਮੇਰੇ ਬੈਕ ਖਾਤੇ ਵਿਚੋ 52 ਹਾਜ਼ਰ ਰੁਪਏ ਕੱਟੇ ਗਏ ਮੈ ਉਸ ਤੋ ਬਾਅਦ ਜਦੋ ਬੀਮਾ ਪੋਲਸੀ ਬਾਰੇ ਹੋਰ ਜਾਣਕਾਰੀ ਲੈਣ ਲਈ ਬੈਕ ਗਿਆ ਤਾਂ ਬੈਕ ਦੇ ਅਧਿਕਾਰੀਆ ਵੱਲੋ ਮੈਨੂੰ ਕਿਹਾ ਕਿ ਗਿਆ ਕਿ ਤੁਹਾਨੂੰ ਵੀਹ ਸਾਲਾ ਬਾਅਦ ਹੀ ਭਰੇ ਹੋਏ ਪੈਸੇ ਦੁਗਣੇ ਮਿਲਣਗੇ।ਉਨ੍ਹਾ ਦੱਸਿਆ ਕਿ ਮੈ ਜਦੋ ਕਿਹਾ ਕਿ ਮੈਨੂੰ ਮੇਰੇ ਭਰੇ ਹੋਏ 52 ਹਾਜ਼ਰ ਰੁਪਏ ਹੀ ਵਾਪਸ ਕਰ ਦਿਓ ਤਾਂ ਮੈਨੂੰ ਬੈਕ ਦੇ ਅਧਿਕਾਰੀ ਕਹਿਣ ਲੱਗੇ ਕਿ ਤੁਹਾਨੂੰ ਇੱਕ ਹੋਰ 26 ਹਜ਼ਾਰ ਰੁਪਏ ਦੀ ਕਿਸਤ ਭਰਨੀ ਪਵੇਗੀ ਤਾਂ ਹੀ ਤੁਹਾਨੂੰ ਜਮ੍ਹਾ ਕਰਵਾਏ ਪੈਸਿਆ ਵਿਚੋ ਅੱਧੇ ਪੈਸੇ ਵਾਪਸ ਕੀਤੇ ਜਾਣਗੇ।ਇਸੇ ਤਰ੍ਹਾ ਰਾਣੀ ਪਤਨੀ ਪਾਲ ਰਾਮ ਵਾਸੀ ਭੰਮੀਪੁਰਾ ਕਲਾਂ ਨੇ ਦੱਸਿਆ ਕਿ ਅਸੀ 2018 ਵਿਚ ਬੀਮਾ ਪੋਲਸੀ ਕਰਵਾਈ ਸੀ ਅਤੇ ਪੰਜਾ ਸਾਲਾ ਬਾਅਦ ਪੈਸੇ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ ਜਿਸ ਕਰਕੇ ਅਸੀ 50 ਹਾਜਰ ਰੁਪਏ ਦੀਆ ਤਿੰਨ ਕਿਸਤਾ ਭਰ ਦਿੱਤੀ ਅਤੇ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਬੀਮਾ ਪੋਲਸੀ ਲਈ ਜਮ੍ਹਾਂ ਕਰਵਾ ਚੁੱਕੇ ਹਾਂ।ਉਨ੍ਹਾ ਕਿਹਾ ਕਿ ਹੁਣ ਜਦੋ ਮੈਨੂੰ ਪਤਾ ਲੱਗਾ ਕਿ ਇਹ ਭਰੇ ਹੋਏ ਪੈਸੇ ਵੀਹ ਸਾਲਾ ਤੋ ਪਹਿਲਾ ਵਾਪਸ ਨਹੀ ਕੀਤੇ ਜਾਣੇ ਤਾਂ ਮੈ ਬੈਕ ਅਧਿਕਾਰੀਆ ਕੋਲ ਅਨੇਕਾ ਵਾਰ ਗਈ ਤਾਂ ਮੈਨੂੰ ਵਾਰ-ਵਾਰ ਆਖਿਆ ਗਿਆ ਕਿ ਇੱਕ ਕਿਸਤ ਹੋਰ 50 ਹਜ਼ਾਰ ਰੁਪਏ ਭਰੋ ਤਾਂ ਹੀ ਤੁਹਾਨੂੰ ਅੱਧੇ ਪੈਸੇ ਵਾਪਸ ਕੀਤੇ ਜਾਣਗੇ।ਉਨ੍ਹਾ ਕਿਹਾ ਕਿ ਮੈ ਹੋਰ ਪੈਸੇ ਭਰਨ ਦੇ ਯੋਗ ਨਹੀ ਹਾਂ ਮੈਨੂੰ ਭਰੇ ਹੋਏ ਪੈਸੇ ਵਾਪਸ ਕੀਤੇ ਜਾਣ,ਉਨ੍ਹਾ ਕਿਹਾ ਕਿ ਅਸੀ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਾਂ।ਜਿਸ ਕਰਕੇ ਅਸੀ ਪੰਜਾਬ ਸਰਕਾਰ,ਕੇਦਰ ਸਰਕਾਰ ਅਤੇ ਬੈਂਕ ਦੇ ਉੱਚ ਅਧਿਕਾਰਿਆ ਤੋ ਮੰਗ ਕਰਦੇ ਹਾਂ ਕਿ ਪੋਲਸੀ ਦੇ ਨਾਮ ਤੇ ਗੁੰਮਰਾਹ ਕਰਨ ਵਾਲੇ ਐਕਸਿਸ ਬੈਂਕ ਭੰਮੀਪੁਰਾ ਕਲਾਂ ਦੀ ਉੱਚ ਪੱਧਰੀ ਜਾਚ ਕਰਕੇ ਮੈਨੇਜਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।ਇਸ ਸਬੰਧੀ ਜਦੋ ਬੈਕ ਮੈਨੇਜਰ ਜਗਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਇਸ ਬੈਕ ਵਿਚ ਨਵੰਬਰ 2019 ਵਿਚ ਆਇਆ ਹਾਂ।ਇਹ ਬੀਮਾ ਪੋਲਸੀਆ 2017 ਅਤੇ 2018 ਦੀਆ ਹਨ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਤਰਸੇਮ ਸਿੰਘ,ਨਿਰਭੈ ਸਿੰਘ,ਰਾਣੀ ਭੰਮੀਪੁਰਾ ਕਲਾਂ ਹਾਜ਼ਰ ਸਨ।

ਫੋਟੋ ਕੈਪਸ਼ਨ:-ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਨਿਰਭੈ ਸਿੰਘ,ਰਾਣੀ ਭੰਮੀਪੁਰਾ ਕਲਾਂ,ਪ੍ਰਧਾਨ ਸੁਰਿੰਦਰ ਸਿੰਘ ਸੱਗੂ ਅਤੇ ਤਰਸੇਮ ਸਿੰਘ।