ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਸਵ:ਦਿਲਸਾਦ ਅਖਤਰ ਦੇ ਲਾਡਲੇ ਸਗਿਰਦ ਪ੍ਰਸਿੱਧ ਲੋਕ ਗਾਇਕ ਮੁਖਤਿਆਰ ਮਣਕਾ ਦੇ ਸਿੰਗਲ ਟਰੈਕ ਗੀਤ ‘ਲੱਕੜਹਾਰਿਆ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਸਥਾਨਿਕ ਕਸਬਾ ਵਿਖੇ ਰਿਲੀਜ ਕੀਤਾ।ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਗੀਤ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਅਜਿਹੇ ਗੀਤ ਲਿਖਣੇ ਅਤੇ ਗਾਉਣੇ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਇਹ ਗੀਤ ਰੁੱਖਾ ਦੀ ਸਾਭ ਸੰਭਾਲ ਕਰਨ ਦਾ ਹੋਕਾ ਦੇ ਰਿਹਾ ਹੈ ਅਤੇ ਇਹ ਗੀਤ ਦਿਨੋ ਦਿਨ ਹੋਰ ਰਹੀ ਦਰੱਖਤਾ ਦੀ ਕਟਾਈ ਦੇ ਦਰਦ ਨੂੰ ਬਿਆਨ ਕਰਦਾ ਹੈ।ਇਸ ਮੌਕੇ ਲੋਕ ਗਾਇਕ ਮੁਖਤਿਆਰ ਮਣਕਾ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਪ੍ਰਸਿੱਧ ਗੀਤਕਾਰ ਗੁਰਦਿਆਲ ਸਿੰਘ ਨੂਰਪੁਰੀ ਯੂ ਐਸ ਏ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਨੂੰ ਸੰਗੀਤ ਹਰਪ੍ਰੀਤ ਅਨਾੜੀ ਨੇ ਦਿੱਤਾ ਹੈ।ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ ਲਲਤੋ ਵਾਲਿਆ ਨੇ ਪੇਸ ਕੀਤਾ ਅਤੇ ਗੁਰਲੀਨ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਮੱਤੇਵਾੜਾ ਜੰਗਲ ਅਤੇ ਪੰਜਾਬ ਦੀਆ ਵੱਖ-ਵੱਖ ਥਾਵਾ ਤੇ ਫਿਲਮਾਈ ਗਈ ਹੈ,ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਪੂਰਾ-ਮਾਣ ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ ਸੰਤੋਖਸਰ ਵਾਲੇ,ਗੀਤਕਾਰ ਸੇਵਾ ਸਿੰਘ ਨੌਰਥ,ਬਾਬਾ ਆਤਮਾ ਰਾਮ,ਦਇਆ ਸਿੰਘ,ਲੋਕ ਗਾਇਕ ਬਲਵੀਰ ਸੇਰਪੁਰੀ,ਬਿੱਟੂ ਅਰੋੜਾ,ਸੋਨੀ ਚਕਰ,ਮਾਸਟਰ ਸੰਦੀਪ ਸਿੰਘ ਚਕਰ,ਕੁਲਦੀਪ ਸਿੰਘ ਚਕਰ,ਕਿਰਨਜੀਤ ਸਿੰਘ ਚਕਰ,ਗੋਰਵ ਮੱਲ੍ਹਾ ਆਦਿ ਹਾਜ਼ਰ ਸਨ।