ਨੰਬਰਦਾਰ ਯੂਨੀਅਨ ਦੇ ਆਮ ਇਜਲਾਜ ਮੌਕੇ ਕੀਤਾ ਜਿਲ੍ਹਾ ਬਾਡੀ ਦਾ ਪੁਨਰ ਗਠਨ

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੰਬਰਦਾਰ ਯੂਨੀਅਨ ਜਿਲ੍ਹਾ ਬਠਿੰਡਾ ਦਾ ਆਮ ਇਜਲਾਜ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਨਿਰਧਾਰਿਤ ਪ੍ਰੋਗਰਾਮ ਤਹਿਤ ਤਹਿਸੀਲ ਯੂਨੀਅਨ ਵਿੱਚੋਂ ਭੇਜੇ ਨੁਮਾਇੰਦਿਆ ਵਿੱਚੋਂ ਪੰਜ ਮੈਂਬਰੀ ਕਮੇਟੀ ਅਤੇ ਜਿਲ੍ਹਾ ਚੇਅਰਮੈਨ ਹਰਭਜਨ ਸਿੰਘ ਖਾਨਾ ਦੀ ਦੇਖ ਰੇਖ ਹੇਠ ਜਿਲ੍ਹਾ ਬਾਡੀ ਦਾ ਪੁਨਰ ਗਠਨ ਕੀਤਾ ਗਿਆ। ਜਿਲ੍ਹਾ ਬਾਡੀ ਵਿੱਚ ਜ਼ਿਲ੍ਹਾ ਚੇਅਰਮੈਨ ਹਰਭਜਨ ਸਿੰਘ ਖ਼ਾਨਾ, ਸਲਾਹਕਾਰ ਬਲਵਿੰਦਰ ਸਿੰਘ ਕੋਟਸ਼ਮੀਰ, ਪ੍ਰਧਾਨ ਭਾਕਰ ਸਿੰਘ ਤਲਵੰਡੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਤੇ ਗੁਰਾਦਿੱਤਾ ਸਿੰਘ, ਖਜਾਨਚੀ ਰੇਸ਼ਮ ਸਿੰਘ ਗੁਰਥੜੀ, ਮੀਤ ਪ੍ਰਧਾਨ ਜਗਤਾਰ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ ਅਤੇ ਗੁਰਪਾਲ ਸਿੰਘ ਲਾਲੇਆਣਾ, ਸਹਾਇਕ ਸਕੱਤਰ ਗੁਰਮੀਤ ਸਿੰਘ ਬਰਕੰਦੀ, ਮੱਖਣ ਸਿੰਘ ਮਾਨਸਾ ਖੁਰਦ, ਕੁਲਵੰਤ ਸਿੰਘ ਗੁਰਮੀਤ ਸਿੰਘ, ਅਗਜੈਕਟਿਵ ਮੈਂਬਰ ਗੁਰਬਚਨ ਸਿੰਘ, ਪਰਸ਼ੋਤਮ ਸਿੰਘ, ਮਲਕੀਤ ਸਿੰਘ, ਲਾਭਵੀਰ ਸਿੰਘ, ਬਲਦੇਵ ਸਿੰਘ ਪੱਕਾ, ਬਲਵੀਰ ਸਿੰਘ, ਲੀਲਾ ਸਿੰਘ ਨੂੰ ਜਿੰਮੇਵਾਰੀਆਂ ਦਿੱਤੀਆਂ ਤੇ ਬਠਿੰਡਾ ਜ਼ਿਲ੍ਹੇ ਵਿੱਚੋਂ, ਜਸਪਾਲ ਸਿੰਘ ਲਹਿਰੀ ਤੇ ਹਰਭਜਨ ਸਿੰਘ ਖ਼ਾਨਾ ਨੂੰ ਬਤੌਰ ਸਰਪ੍ਰਸਤ ਤੇ ਗੁਰਦੀਪ ਸਿੰਘ ਬੰਗੀ (ਤਲਵੰਡੀ ਸਾਬੋ) ਨੂੰ ਪੰਜਾਬ ਬਾਡੀ ਵਿੱਚ ਨਾਮਜ਼ਦ ਕੀਤਾ ਗਿਆ।ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪੰਜਾਬ ਬਾਡੀ ਵਿੱਚ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਵੀ ਜਿੰਮੇਵਾਰੀ ਪੱਤਰ ਸੌਂਪਦਿਆਂ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਜਨਰਲ ਸਕੱਤਰ ਰਛਪਾਲ ਸਿੰਘ, ਸਹਾਇਕ ਸਕੱਤਰ ਜਸਵਿੰਦਰ ਸਿੰਘ ਰਾਣਾ ਸਰਪੰਚ ਨੇ ਨੰਬਰਦਾਰੀ ਰੁਤਬੇ ਨੂੰ ਬਹਾਲ ਰੱਖਣ, ਆਪਣੀਆਂ ਹੱਕੀ ਮੰਗਾਂ ਲਈ ਸੰਗਠਿਤ ਹੋਣ ਲਈ ਅਤੇ ਨੰਬਰਦਾਰੀ ਫਰਜਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਰਕਾਰ ਨੂੰ ਟਾਲ ਮਟੋਲ ਤੇ ਡੰਗ ਟਪਾਊ ਨੀਤੀ ਤਿਆਗ ਨੰਬਰਦਾਰ ਭਾਈਚਾਰੇ ਦੀਆਂ ਚੋਣ ਮਨੋਰਥ ਪੱਤਰ ਵਿੱਚ ਐਲਾਨੀਆਂ ਮੰਗਾਂ ਤੇ ਦੂਸਰੀਆਂ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰਨ ਦੀ ਤਾਕੀਦ ਕੀਤੀ ਤਾਂ ਜੋ ਭਵਿੱਖ ਵਿੱਚ ਨੰਬਰਦਾਰ ਵਰਗ ਕੋਈ ਠੋਸ ਚੁੱਕਣ ਲਈ ਮਜਬੂਰ ਨਾ ਹੋ ਜਾਵੇ। ਉਨ੍ਹਾਂ ਇਸ ਮੌਕੇ ਵਿਸ਼ੇਸ ਤੌਰ 'ਤੇ ਜਿਕਰ ਕਰਦਿਆ ਕਿਹਾ ਕਿ ਕੁੱਝ ਕੁ ਅਖੌਤੀ ਸਿਆਸਤ ਹਾਊਮੇ, ਨਿੱਜ ਅਤੇ ਲਾਲਚਵੱਸ ਅਨੁਸਰ ਨੰਬਰਦਾਰ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਭਵਿੱਖ ਵਿੱਚ ਉਨ੍ਹਾਂ ਲਈ ਨਮੋਸ਼ੀ ਦਾ ਕਾਰਨ ਬਨਣਗੀਆਂ। ਨੰਬਰਦਾਰ ਵਰਗ ਦੂਰਅੰਦੇਸ਼ੀ ਤੇ ਸਮਝ ਭਰਪੂਰ ਤਬਕਾ ਹੈ ਜੋ ਸਮਾਜ, ਨੰਬਰਦਾਰ ਵਰਗ ਦੇ ਹਿੱਤਾਂ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਲੜਾਈ ਲੜਨ ਵਾਲਿਆਂ ਨੂੰ ਤੇ ਢਾਹ ਲਾਉਣ ਵਾਲਿਆਂ ਵਿਅਕਤੀਆਂ ਦੀ ਪਛਾਣ ਕਰਨ ਦੇ ਸਮਰੱਥ ਹੈ। ਇਸ ਸਮੇਂ ਪੰਜਾਬ ਨੰਬਰਦਾਰ ਯੂਨੀਅਨ ਸਮਰਾ (ਰਜਿ:) ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ, ਕਾਰਜਕਾਰੀ ਸੂਬਾ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਚੀਫ ਪੈਟਰਨ ਪੰਜਾਬ ਗੁਰਦਰਸ਼ਨ ਸਿੰਘ ਗਲੋਲੀ, ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਕੁਲਾਰ ਤਰਨਤਾਰਨ ਅਤੇ ਸੂਬਾ ਬਾਡੀ ਦੇ ਸਮੂਹ ਦਰਜਾ-ਬ-ਦਰਜਾ ਅਹੁਦੇਦਾਰਾਂ ਤੋਂ ਇਲਾਵਾ ਤਹਿਸੀਲ ਪ੍ਰਧਾਨਾਂ ਅਹੁਦੇਦਾਰਾਂ ਤੋ ਇਲਾਵਾਂ ਵੱਡੀ ਗਿਣਤੀ ਵਿੱਚ ਨੰਬਰਦਾਰ ਭਾਈਚਾਰਾ ਇਕੱਤਰ ਹੋਇਆ। ਇਸ ਸਮੇਂ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਨੰਬਰਦਾਰ ਭਾਈਚਾਰੇ ਦੇ ਬੁਲਾਰਿਆਂ ਨਛੱਤਰ ਸਿੰਘ ਜਗਾ, ਮਨਦੀਪ ਸਿੰਘ ਪ੍ਰਧਾਨ ਗੋਨਿਆਣਾ, ਮੇਜਰ ਸਿੰਘ ਪ੍ਰਧਾਨ ਨਥਾਣਾ, ਬਲਕਰਨ ਸਿੰਘ ਸਕੱਤਰ ਤਲਵੰਡੀ ਸਾਬੋ ਆਦਿ ਨੇ ਸੰਬੋਧਨ ਕੀਤਾ।