ਮੁਫਤ ਕੰਪਿਊਟਰ ਸੈਂਟਰ ਦੇ ਉਦਘਾਟਨ ਮੌਕੇ ਲਗਾਇਆ ਖੂਨਦਾਨ ਕੈਂਪ

ਸਰਬੱਤ ਦਾ ਭਲਾ ਦੇ ਸਮਾਜ ਸੇਵੀ ਪ੍ਰੋਜੈਕਟਾਂ ਵਿੱਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ - ਵਰਿੰਦਰ ਗਰੋਵਰ

ਮੋਗਾ / ਧਰਮਕੋਟ, 19 ਫਰਵਰੀ ( ਜਸਵਿੰਦਰ  ਸਿੰਘ ਰੱਖਰਾ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਨਿਰੰਜਨ ਦਾਸ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਸਹਿਯੋਗ ਨਾਲ ਨੂਰਪੁਰ ਬਜਾਰ ਧਰਮਕੋਟ ਵਿਖੇ ਮੁਫਤ ਕੰਪਿਊਟਰ ਸੈਂਟਰ ਦੇ ਉਦਘਾਟਨ ਮੌਕੇ ਵੈਲਫੇਅਰ ਸੁਸਾਇਟੀ ਅਤੇ ਰੂਰਲ ਐੱਨ ਜੀ ਓ ਬਲਾਕ ਧਰਮਕੋਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਕਰਨ ਮੌਕੇ ਉਘੇ ਸਮਾਜ ਸੇਵੀ ਡਾ ਵਰਿੰਦਰ ਗਰੋਵਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾ ਐਸ ਪੀ ਸਿੰਘ ਉਬਰਾਏ ਨੌਜਵਾਨਾਂ ਨੂੰ ਕਿੱਤੇ ਨਾਲ ਜੋੜਨ ਲਈ ਮਹਾਨ ਕਾਰਜ ਕਰ ਰਹੇ ਹਨ, ਜੋ ਪੂਰੇ ਪੰਜਾਬ ਵਿੱਚ 200 ਦੇ ਕਰੀਬ ਮੁਫਤ ਕਿੱਤਾਮੁਖੀ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ। ਉਨ੍ਹਾਂ ਡਾ ਉਬਰਾਏ ਦੇ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸਰਬੱਤ ਦਾ ਭਲਾ ਦੀ ਮੋਗਾ ਇਕਾਈ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।  ਜਿਕਰਯੋਗ ਹੈ ਕਿ ਕਨੇਡਾ ਨਿਵਾਸੀ ਵਰਿੰਦਰ ਗਰੋਵਰ ਜੀ ਵੱਲੋਂ ਮੁਫਤ ਕੰਪਿਊਟਰ ਸੈਂਟਰ ਲਈ ਜਗ੍ਹਾ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਰਬੱਤ ਦਾ ਭਲਾ ਇਕਾਈ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਨਿਰੰਜਨ ਦਾਸ ਗਰੋਵਰ ਵੈਲਫੇਅਰ ਸੁਸਾਇਟੀ ਅਤੇ ਰੂਰਲ ਐਨ ਜੀ ਓ ਬਲਾਕ ਧਰਮਕੋਟ ਦੇ ਇਸ ਸਾਂਝੇ ਉੱਦਮ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕਰਨ ਲਈ ਉਨ੍ਹਾਂ ਦੀ ਪ੍ਰਸੰਸਾ ਵੀ ਕੀਤੀ ਅਤੇ ਨੌਜਵਾਨਾਂ ਨੂੰ ਖੂਨਦਾਨ ਪ੍ਰਤੀ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਧਰਮਕੋਟ ਵਿਖੇ ਸਰਬੱਤ ਦਾ ਭਲਾ ਵੱਲੋਂ ਮੁਫਤ ਸਿਲਾਈ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ ਅਤੇ ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਵੀ ਆਪਣੇ ਸੰਬੋਧਨ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਮੁਫਤ ਕੰਪਿਊਟਰ ਸੈਂਟਰ ਲਈ ਸਭ ਨੂੰ ਵਧਾਈ ਦਿੱਤੀ। ਇਸ ਮੌਕੇ ਉਕਤ ਤੋਂ ਇਲਾਵਾ ਐਨ ਜੀ ਓ ਦੇ ਜਿਲ੍ਹਾ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ,  ਗੁਰਬਚਨ ਸਿੰਘ ਗਗੜਾ ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਪ੍ਰੈੱਸ ਸਕੱਤਰ ਭਵਨਦੀਪ ਪੁਰਬਾ, ਲਖਵੀਰ ਸਿੰਘ ਭਿੰਡਰ, ਬੁੱਧ ਸਿੰਘ ਭਿੰਡਰ, ਬਲਾਕ ਚੇਅਰਮੈਨ ਹਰਦੇਵ ਸਿੰਘ ਸੰਗਲਾ, ਮਾ ਪ੍ਰੇਮ ਸਿੰਘ, ਵਿਨੈ ਕੁਮਾਰ ਅਰੌੜਾ, ਸੁਰਿੰਦਰ ਪਾਲ ਜੁਨੇਜਾ, ਅਮਨਦੀਪ ਵਰਮਾ, ਸੁਰਿੰਦਰਪਾਲ ਸਿੰਘ ਮੋਗਾ, ਸਤੀਸ਼ ਕੁਮਾਰ ਅਰੋੜਾ, ਸੰਦੀਪ ਕੁਮਾਰ ਗਰੋਵਰ, ਬਿੱਟੂ ਗਰੋਵਰ ਬਲਕਾਰ ਸਿੰਘ ਰਜਿੰਦਰ ਕੁਮਾਰ  ਪ੍ਰਵੀਨ ਕੁਮਾਰ ਪੀ ਕੇ ਮੁਕੇਸ਼ ਕੁਮਾਰ ਬਿੱਟੂ  ਮੋਹਿਤ ਕੁਮਾਰ  ਬਲਵੀਰ ਸਿੰਘ ਬੀਰਾ ਰਾਜਣ ਸੂਦ ਬੱਤਰਾ ਗੋਪਾਲ ਕ੍ਰਿਸ਼ਨ ਕੌੜਾ ਬਲਜਿੰਦਰ ਸਿੰਘ ਸਿੱਧੂ ਹਰਪ੍ਰੀਤ ਸਿੰਘ ਰਿੱਕੀ  ਗੁਰਮੀਤ ਮੁਖੀਜਾ ਡਾ ਜਸਵੰਤ ਸਿੰਘ ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।