You are here

ਪੰਜਾਬੀ ਕਲਮਾਂ ਸਾਹਿਤਕ ਮੰਚ"ਵੱਲੋਂ ਸੰਪਾਦਿਤ 'ਮਾਖਿਓੰ ਮਿੱਠੀ ਮਾਂ-ਬੋਲੀ' ਪੁਸਤਕ  ਖਾਲਸਾ ਕਾਲਜ ਵਿਖੇ ਰਿਲੀਜ਼

ਪੰਜਾਬੀ ਕਲਮਾਂ ਸਾਹਿਤਕ ਮੰਚ"ਵੱਲੋਂ ਸੰਪਾਦਿਤ 'ਮਾਖਿਓੰ ਮਿੱਠੀ ਮਾਂ-ਬੋਲੀ' ਪੁਸਤਕ  ਖਾਲਸਾ ਕਾਲਜ ਵਿਖੇ ਰਿਲੀਜ਼ ਅਤੇ ਮੰਚ ਸੰਚਾਲਕ ਲੇਖਕਾ ਜਸਵਿੰਦਰ ਕੌਰ ਜੀ ਦਾ ਵਿਸ਼ੇਸ਼ ਸਨਮਾਨ*

ਅੰਮ੍ਰਿਤਸਰ,  (ਗੁਰਭਿੰਦਰ ਗੁਰੀ )ਖਾਲਸਾ ਕਾਲਜ ਦੇ ਵਿਹੜੇ 'ਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ 5 ਰੋਜ਼ਾ ਸਾਹਿਤ ਉਤਸਵ ਦੌਰਾਨ ਕਰਵਾਏ ਵਿਸ਼ੇਸ਼ ਕਵੀ ਦਰਬਾਰ ਵਿੱਚ ਅੰਮ੍ਰਿਤਸਰ ਦੀ ਉਭਰਦੀ ਲੇਖਕਾ ਜਸਵਿੰਦਰ ਕੌਰ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

  *ਮੁੱਖ ਮਹਿਮਾਨ ਵਜੋਂ* ਡਾ. ਮਹਿਲ ਸਿੰਘ (ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਡਾ ਆਤਮ ਸਿੰਘ ਰੰਧਾਵਾ (ਮੁਖੀ ਪੰਜਾਬੀ ਅਧਿਐਨ ਵਿਭਾਗ ਖ਼ਾਲਸਾ ਕਾਲਜ ਅੰਮ੍ਰਿਤਸਰ) ਹਾਜਰ ਹੋਏ।

    ਵਿਸ਼ੇਸ਼ ਮਹਿਮਾਨ ਡਾ.ਨਵਜੋਤ ਕੌਰ  (ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਜਲੰਧਰ, ਡਾ.ਸੁਖਬੀਰ ਕੌਰ  ਮਾਹਲ (ਰਿਟਾ. ਪ੍ਰਿੰਸੀਪਲ) ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ, ਅੰਮ੍ਰਿਤਸਰ, ਡਾ ਹਰਜਿੰਦਰਪਾਲ ਕੌਰ  ਕੰਗ (ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਗਰੁੱਪ.ਆਫ਼ ਇੰਨਸਟੀਚਿਉਸ਼ਨ) ਅੰਮ੍ਰਿਤਸਰ, ਡਾ ਅਜੈਪਾਲ ਸਿੰਘ ਢਿੱਲੋਂ (ਡਾਇਰੈਕਟਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜਨ), ਪ੍ਰਿੰਸੀਪਲ ਨਿਰਮਲਜੀਤ ਕੌਰ  ਗਿੱਲ (ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਅੰਮ੍ਰਿਤਸਰ, ਸ੍ਰੀਮਤੀ ਰੁਪਿੰਦਰ ਕੌਰ ਜੀ ਮਾਹਲ (ਵਾਇਸ ਪ੍ਰਿੰਸੀਪਲ), ਡਾ ਹਰੀ ਸਿੰਘ  ਜਾਚਕ (ਨਾਮਵਰ ਸ਼੍ਰੋਮਣੀ ਕਵੀ), ਮੈਡਮ ਜੋਬਨਜੀਤ ਕੌਰ  (ਸੁਪਰਡੈਂਟ ਯੂਥ ਵੈਲਫੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਨੇ ਸ਼ਮੂਲੀਅਤ ਕੀਤੀ।

ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਯੂ.ਕੇ. ਵਲੋਂ  ਇਸ ਮੌਕੇ 'ਤੇ ਲੇਖਕਾ ਜਸਵਿੰਦਰ ਕੌਰ ਵੱਲੋਂ ਸੰਪਾਦਿਤ ਪੁਸਤਕ"ਮਾਖਿਓਂ ਮਿੱਠੀ ਮਾਂ-ਬੋਲੀ"ਰਿਲੀਜ਼ ਕੀਤੀ ਗਈ ਅਤੇ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਉੱਘੇ ਤੇ ਨਾਮਵਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਭਰੀ।

 ਸਾਹਿਤਕਾਰਾਂ ਵਿੱਚ ਵਿਸ਼ੇਸ਼ ਤੌਰ ਤੇ ਸ੍ਰ: ਧਰਵਿੰਦਰ ਸਿੰਘ  ਔਲਖ਼, ਹਰਮੀਤ ਆਰਟਿਸਟ , ਡਾ ਹਰੀ ਸਿੰਘ ਜਾਚਕ  ਨਿਰਮਲ ਕੌਰ ਕੋਟਲਾ , ਡਾ ਰਮਨਦੀਪ ਸਿੰਘ ਦੀਪ ਜੀ, ਸਤਿੰਦਰਜੀਤ ਕੌਰ, ਜਸਵਿੰਦਰ ਕੌਰ , , ਡਾ ਆਤਮਾ ਸਿੰਘ  ਗਿੱਲ, ਬਲਜੀਤ ਕੌਰ ਝੂਟੀ , ਸੋਨੀਆ ਭਾਰਤੀ .ਰਾਜਵਿੰਦਰ ਕੌਰ ਬਟਾਲਾ , ਰਿਤੂ ਵਰਮਾ . ਕੰਵਲਪ੍ਰੀਤ ਕੌਰ ਥਿੰਦ , ਗੁਰਮੇਲ ਸਿੰਘ ਭੁੱਲਰ , ਵਿਜੇ ਕੁਮਾਰ  ..... ਤੇ ਹੋਰ ਅਨੇਕਾਂ ਕਵੀ,  ਸਰੋਤਿਆਂ ਦੇ ਰੂ-ਬਰੂ ਹੋਏ।

     ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ  ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮਨੇਜਮੈਂਟ ਸਮੇਤ 'ਪੰਜਾਬੀ ਕਲਮਾਂ ਮੰਚ ਅੰਮ੍ਰਿਤਸਰ'ਦੇ ਪ੍ਰਬੰਧਕ ਜਸਵਿੰਦਰ ਕੌਰ ਤੇ ਸਕੱਤਰ ਸ੍ਰ.ਸਤਿੰਦਰ ਸਿੰਘ ਓਠੀ   ਸਨਮਾਨਿਤ ਕੀਤਾ ਗਿਆ।