ਰਾਏਕੋਟ, 13 ਫਰਵਰੀ ( ਗੁਰਭਿੰਦਰ ਗੁਰੀ) ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬਲਜਿੰਦਰ ਸਿੰਘ ਨੂੰ ਸਰਕਾਰੀ ਕਾਲਜ ਸੁਨਾਮ ਵਿਖ਼ੇ ਸਕੂਲੀ ਕੈਬਿਨਟ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਓ. ਐਸ. ਡੀ ਟੂ ਸੀ. ਐਮ ਮਨਜੀਤ ਸਿੰਘ ਲਾਲੀ ਵਲੋਂ ਦ੍ਰੋਣਾ ਫ਼ਿਜੀਕਲ ਐਜੂਕੇਸ਼ਨ ਅਵਾਰਡ ਨਾਲ਼ ਸਨਾਮਾਨਿਤ ਕੀਤਾ ਗਿਆ। ਇਹ ਅਵਾਰਡ ਉਹਨਾਂ ਨੂੰ ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਸਰੀਰਿਕ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਡ ਸਾਹਿਤ ਵਿੱਚ ਪਾਏ ਵੱਡਮੁਲੇ ਯੋਗਦਾਨ ਦੇ ਇਬਜ਼ ਵਿੱਚ ਦਿੱਤਾ ਗਿਆ। ਡਾ. ਬਲਜਿੰਦਰ ਸਿੰਘ ਬਤੌਰ ਸਰੀਰਿਕ ਸਿੱਖਿਆ ਅਧਿਆਪਕ ਵਜੋਂ ਪਿਛਲੇ 18 ਸਾਲਾਂ ਤੋਂ ਤਨਦੇਹੀ ਨਾਲ਼ ਸੇਵਾਵਾਂ ਨਿਭਾ ਰਹੇ ਹਨ, ਅਤੇ ਪਿਛਲੇ ਸਾਲ ਸਿਤੰਬਰ ਵਿੱਚ ਉਹਨਾਂ ਨੂੰ ਸੁਧਾਰ ਕਾਲਜ ਦੀ ਮੈਨੇਜਮੈਂਟ ਵਲੋਂ l ਵਿਭਾਗ ਮੁਖੀ ਦਾ ਅਹੁਦਾ ਦਿੱਤਾ ਗਿਆ। ਏਸੇ ਦੌਰਾਨ ਡਾ. ਬਲਜਿੰਦਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੀ ਐਜੂਕੇਸ਼ਨ ਫੈਕਲਟੀ ਦਾ ਐੱਡਡ ਮੈਂਬਰ ਵੀ ਚੁਣਿਆ ਗਿਆ। ਏਹੋ ਨਹੀਂ ਡਾ. ਬਲਜਿੰਦਰ ਸਿੰਘ ਸਮੇਂ ਸਮੇਂ ਸਿਰ ਪੰਜਾਬ ਯੂਨੀਵਰਸਿਟੀ ਸਪੋਰਟਸ ਕਮੇਟੀ ਵਲੋਂ ਐਥਲਿਟਕਸ, ਫੁੱਟਬਾਲ ਅਤੇ ਵਾਟਰ ਸਪੋਰਟਸ ਦੀਆਂ ਸਿਲੈਕਸ਼ਨ ਕਮੇਟੀਆਂ ਦਾ ਮੈਂਬਰ ਵੀ ਨਿਯੁਕਤ ਕੀਤਾ ਜਾਂਦਾ ਰਿਹਾ ਹੈ ਅਤੇ ਉਹ ਖ਼ੁਦ ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਪੱਧਰ ਤੇ ਬਤੌਰ ਟੀਮ ਮੈਨੇਜਰ ਅਗਵਾਈ ਕਰਦੇ ਰਹੇ ਹਨ।
ਇਸ ਮੌਕੇ ਖੇਡ ਸਾਹਿਤ ਦੇ ਪਿਤਾਮਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਖੇਡ ਸਾਹਿਤ ਦੇ ਬਾਬਾ ਬੋਹੜ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਇਹ ਨਿਵੇਕਲਾ ਉੱਦਮ ਆਲ ਇੰਡੀਆ ਫ਼ਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ਼ ਸੰਭਵ ਹੋਇਆ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਨੇਗੀ ਅਤੇ ਮਨਦੀਪ ਸਿੰਘ ਸੁਨਾਮ ਦਾ ਅਹਿਮ ਯੋਗਦਾਨ ਰਿਹਾ