ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਕਰਨਗੇ ਸੰਬੋਧਨ
ਲੁਧਿਆਣਾ, 11 ਫਰਵਰੀ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ 13 ਫਰਵਰੀ ਦਿਨ ਸੋਮਵਾਰ ਨੂੰ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਵੇਰੇ 11:00ਵਜੇ ਹੋਵੇਗੀ। ਜਿਸ ਵਿੱਚ ਜ਼ਿਲ੍ਹੇ ਦੇ ਸਮੁੱਚੇ ਬਲਾਕਾਂ ਦੀਆ ਇਕਾਈਆ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ ਅਤੇ ਇਸ ਮੀਟਿੰਗ ਵਿੱਚ ਡਕੌੰਦਾ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ। ਇਸ ਦੌਰਾਨ ਜਥੇਬੰਦੀ ਨੂੰ ਢਾਹ ਲਗਾਉਣ ਵਾਲੇ ਅਤੇ ਬਾਹਰ ਕੱਢੇ ਆਗੂਆਂ ਦੀਆ ਨੀਤੀਆਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਸੂਬਾ ਪ੍ਰਧਾਨ ਆਪਣੇ ਉਪਰ ਕੀਤੇ ਜਾ ਰਹੇ ਕੂੜ ਪ੍ਰਚਾਰ ਸੰਬੰਧੀ ਆਪਣਾ ਵੀ ਪੱਖ ਰੱਖਣਗੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਅਤੇ ਉਹਨਾਂ ਸਪੱਸ਼ਟ ਕੀਤਾ ਕਿ ਇਸੇ ਦਿਨ ਹੀ ਜਥੇਬੰਦੀ ਤੋਂ ਬਾਗੀ ਹੋਏ ਤੇ ਬਾਹਰ ਕੱਢੇ ਆਗੂ ਵੀ ਗੁਰਦੁਆਰਾ ਗੁਰੂਸਰ ਸਾਹਿਬ ਕਾਉੰਕੇ ਵਿਖੇ ਮੀਟਿੰਗ ਕਰਨ ਦੇ ਸੁਨੇਹੇ ਲਗਾ ਰਹੇ ਹਨ ਜਦਕਿ ਉਹਨਾਂ ਆਗੂਆਂ ਦਾ ਡਕੌਂਦਾ ਨਾਲ ਕੋਈ ਨਾਤਾ ਨਹੀਂ ਹੈ। ਇਹ ਡਕੌੰਦਾ ਤੋਂ ਬਾਹਰ ਕੀਤੇ ਆਗੂ ਵਰਕਰਾਂ ਨੂੰ ਕੂੜ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੇ ਹਨ। ਉਹਨਾਂ ਦੱਸਿਆ ਕਿ ਡਕੌੰਦਾ ਨਾਲ ਸੰਬੰਧਤ ਮੀਟਿੰਗ ਕੇਵਲ ਰਾਏਕੋਟ ਵਿਖੇ ਹੀ ਹੋ ਰਹੀ ਹੈ ਅਤੇ ਉਹਨਾਂ ਡਕੌੰਦਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਗੁੰਮਰਾਹ ਕਰਨ ਵਾਲੇ ਆਗੂਆਂ ਦੀ ਮੀਟਿੰਗ ਵਿੱਚ ਜਾਣ ਤੋੰ ਗੁਰੇਜ ਕਰਨ ਤੋਂ ਇਲਾਵਾ ਰਾਏਕੋਟ ਵਾਲੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ।