ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਲੋਂ ਵਿੱਦਿਅਕ ਟੂਰ ਦਾ ਆਯੋਜਨ

 ਜਗਰਾਉਂ, 12 ਨਵੰਬਰ ( ਅਮਿਤ ਖੰਨਾ )ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵੱਲੋਂ ਪ੍ਰਿੰ . ਸ਼੍ਰੀ ਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਜਮਾਤ ਚੌਥੀ ਤੋਂ ਬਾਰ੍ਹਵੀਂ ਤੱਕ ਦਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ । ਇਹ ਟੂਰ ਚੰਡੀਗੜ੍ਹ ਸ਼ਹਿਰ  ਦਾ ਨਿਰਧਾਰਿਤ ਕੀਤਾ ਗਿਆ।ਸਭ ਤੋਂ ਪਹਿਲਾਂ ਬੱਚਿਆਂ ਨੇ ਛੱਤਬੀੜ ਚਿੜੀਆਂ ਘਰ ਜਾ ਕੇ ਵੱਖ ਵੱਖ ਜਾਤੀਆਂ ਦੇ ਜਾਨਵਰ ਅਤੇ ਪੰਛੀ ਦੇਖੇ। ਜੋ ਜਾਨਵਰ, ਪੰਛੀ,ਪਸ਼ੂ ਅਲੋਪ ਹੋ ਚੁੱਕੇ ਹਨ ਉਹਨਾਂ ਨੂੰ ਚਿੜੀਆਘਰ ਵਿੱਚ ਦੇਖ ਕੇ ਬੱਚੇ ਦੰਗ ਰਹਿ ਗਏ ਹਨ ।ਫਿਰ ਬੱਚਿਆਂ ਨੂੰ ਗੁਰਦੁਆਰਾ 'ਨਾਢਾ ਸਾਹਿਬ ' ਲਿਜਾਇਆ ਗਿਆ , ਜੋ ਦਸ਼ਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ , ਤਾਂ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਅਤੇ ਲੰਗਰ ਛਕਿਆ । ਫਿਰ ਬੱਚਿਆਂ ਨੂੰ 'ਰੌਕ ਗਾਰਡਨ' ਲਿਜਾਇਆ ਗਿਆ, ਜਿਸ ਦਾ ਨਿਰਮਾਣ ਸ਼੍ਰੀ ਨੇਕ ਚੰਦ ਜੀ ਨੇ ਕੀਤਾ ਸੀ। ਜਿੱਥੇ ਬੱਚਿਆਂ ਨੇ ਸ਼੍ਰੀ ਨੇਕ ਚੰਦ ਜੀ ਵੱਲੋਂ ਕਬਾੜ ਦਾ ਪ੍ਰਯੋਗ ਕਰਦਿਆਂ, ਪੱਥਰਾਂ ਦੁਆਰਾ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਇੱਕ ਬਹੁਤ ਹੀ ਖਾਸ ਉਦਾਹਰਣ ਰੌਕ ਗਾਰਡਨ ਬਣਾ ਕੇ ਪੇਸ਼ ਕੀਤਾ, ਜੋ ਕਿ ਇੱਕ ਅਨੋਖੀ ਦਿੱਖ ਰੱਖਦਾ ਹੈ । ਫਿਰ ਬੱਚਿਆਂ ਨੂੰ ' ਸੁਖਨਾ ਝੀਲ ' ਦਿਖਾਉਣ ਲਈ ਲਿਜਾਇਆ ਗਿਆ | ਪੂਰੇ ਟਰਿੱਪ ਦੌਰਾਨ ਬੱਚਿਆ ਨੇ ਖੂਬ ਆਨੰਦ ਮਾਣਿਆ।ਅੰਤ ਵਿੱਚ ਬੱਚਿਆ ਨੂੰ ਰਿਫਰੈਸ਼ਮੈਂਟ ਦੇ ਕੇ ਘਰ ਵਾਪਸੀ ਕੀਤੀ । ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਦੱਸਿਆ ਕਿ ਸਮੈ ਸਮੇਂ ਤੇ ਟੂਰ ਦਾ ਆਯੋਜਨ ਕਰਨ ਦਾ ਮੰਤਵ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਮਨੋਰੰਜਨ ਕਰਨਾ ਵੀ ਹੈ।