ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਦੀ ਸ਼ੁਰੂਆਤ

ਜਗਰਾਉਂ, 12 ਨਵੰਬਰ ( ਅਮਿਤ ਖੰਨਾ ) ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਥਲੈਟਿਕ ਮੀਟ ਦੇ ਅੱਜ ਪਹਿਲੇ ਦਿਨ ਕੁੜੀਆਂ, ਮੁੰਡਿਆਂ ਦੇ ਵਾਲੀਵਾਲ ਮੈਚ ਕਰਵਾਏ ਗਏ ਅਤੇ ਇਸਦੇ ਨਾਲ ਹੀ ਬੱਚਿਆਂ ਦੀਆਂ ਦੌੜਾਂ, ਲੌਂਗ ਜੰਪ ਆਦਿ ਕਰਵਾ ਕੇ ਬੱਚਿਆਂ ਨੇ ਆਪਣੇ ਅੰਦਰ ਦੀ ਪ੍ਰਤਿਭਾ ਬਾਹਰ ਕੱਢੀ। ਉਹਨਾਂ ਨੇ ਇਹਨਾਂ ਖੇਡ ਮੈਦਾਨਾਂ ਵਿਚ ਆਪੋ-ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਜੇਤੂ ਨਿਸ਼ਾਨਾਂ ਵੱਲ ਵਧਣ ਲਈ ਅਣਥੱਕ ਮਿਹਨਤ ਕੀਤੀ। ਇਹਨਾਂ ਮੈਚਾਂ ਵਿਚ ਵਾਲੀਵਾਲ ਖੇਡ ਵਿਚ ਗਿਆਰਵੀਂ ਹਿਊਮੈਨਟੀਜ਼ ਨੇ ਪਹਿਲਾ ਸਥਾਨ ਅਤੇ ਦਸਵੀਂ ਜਮਾਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕ ਦੇ ਮੁਕਾਬਲੇ ਸੋਮਵਾਰ ਕਰਵਾਏ ਜਾਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਵੱਲੋਂ ਆਉਣ ਵਾਲੇ ਭਵਿੱਖ ਲਈ ਇਹ ਅੱਜ ਦੇ ਦਿਨ ਆਪੋ-ਆਪਣੇ ਵਧੀਆ ਜੌਹਰ ਦਿਖਾ ਰਹੇ ਹਨ। ਨਿੱਕੇ ਮੈਦਾਨਾਂ ਵਿਚੋਂ ਆਪਣੀ ਮਿਹਨਤ ਨੂੰ ਚਾਰ-ਚੰਨ ਲਾ ਕੇ ਇਹਨਾਂ ਇੰਟਰਨੈਸ਼ਨਲ ਪੱਧਰ ਤੱਕ ਪਹੁੰਚ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ। ਅਸੀਂ ਆਪਣੇ ਵਿਿਦਆਰਥੀਆਂ ਲਈ ਚੰਗੇ ਖੇਡ ਮੈਦਾਨਾਂ ਦਾ ਪ੍ਰਬੰਧ ਕੀਤਾ ਹੈ। ਇਸ ਮੌਕੇ ਉਹਨਾਂ ਨੇ ਡੀ.ਪੀ ਮਿ:ਰਾਕੇਸ਼ ਕੁਮਾਰ ਅਤੇ ਮਿ:ਅਮਨਦੀਪ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਮੈਨੇਜ਼ਮੈਂਟ ਵਿਚ ਸ:ਅਜਮੇਰ ਸਿੰਘ ਰੱਤੀਆਂ ਅਤੇ ਸ:ਸਤਵੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦਿੱਤੇ।