ਨਹਿਰ ਵਿਚ ਛਾਲ ਮਾਰ ਕੇ ਮਰੀ ਧੀ  ਦੀ ਹੋਈ ਅੰਤਿਮ ਅਰਦਾਸ

  ਫੀਸ ਅਤੇ ਵਰਦੀ ਦਾ ਮਾਪਿਆਂ ਤੋਂ ਨਹੀਂ ਹੋਇਆ ਸੀ ਇੰਤਜਾਮ

ਕਲਾਸਾਂ 12  ਨਵੰਬਰ( ਡਾ ਸੁਖਵਿੰਦਰ ਬਾਪਲਾ/ਡਾ ਜਗਜੀਤ ਕਲਾਸਾਂ)   ‌‌ ਧੀਆਂ ਤਾਂ ਦਿਨਾਂ ਰੱਬਾ ਕਿਸਮਤ ਵੀ ਦੇਂਦਿਆਂ ਕਰ ਕੰਮੀਆਂ ਦੇ ਵਿਹੜੇ ਜੰਮਣ ਦਾ ਬਹੁਤ ਔਖਾ ਪੜਨਾ ਅਤੇ ਜ਼ਿੰਦਗੀ ਨੂੰ ਅੱਗੇ ਤੋਰਨਾ ਪਰ ਦੱਬੇ ਜਾਂਦੇ ਨੇ ਚਾਅ ਕੁਚਲੇ ਜਾਂਦੇ ਨੇ ਅਰਮਾਨ ਇਸ ਤਰ੍ਹਾਂ ਹੋਇਆ ਕਾਲਸਾਂ ਦੀ ਧੀ ਰੱਜੀ ਨਾਲ ਪਿਨ ਨਹੀਂ ਚਲਦਾ ਕੀ   ਲਿਖਾਂ ਧੀਏ ਤੇਰੀ ਸਾਰੇ ਪਿੰਡ ਨਾਲ ਨਾਰਾਜ਼ ਹੈ ਆਤਮਾ ਕਿਸੇ ਨੇ  ਸਮਝਿਆ ਨਹੀਂ ਹੋਣਾ ਸਾਡੀ ਹੋਣਹਾਰ ਧੀ ਨੂੰ ਜਿਹੜੀ ਅੰਬਰਾਂ ਵਿਚ ਉੱਡਣਾ ਚਾਹੁੰਦੀ ਸੀ ਏਸ ਗਰੀਬੀ ਚੰਦਰੀ ਨੇ ਤੇਰੇ ਤਾਂ ਪਹਿਲਾਂ ਹੀ ਪਰ ਕੱਟ ਦਿੱਤੇ ਪਰ ਜਾਗਦੀ ਜ਼ਮੀਰ ਵਾਲਿਆਂ ਦੇ ਚੁੱਲ੍ਹੇ ਨਹੀਂ ਤਪੇ ਹੋਣੇ ਤੇਰੇ ਜਾਣ ਕਰਕੇ। ਸਾਡਾ ਹੱਕ ਬਣਦਾ ਹੈ ਕਿ ਅਸੀਂ ਇਨਸਾਨੀਅਤ ਤੌਰ ਤੇ ਏਸ ਪਰਿਵਾਰ ਦਾ ਸਾਥ ਦਾਈਏ ਇਸ ਮੌਕੇ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਆਖਿਆ ਹੈ ਕਿ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਰੱਜੀ ਦੇ ਪਰਿਵਾਰ ਨਾਲ ਕਿਸੇ ਵੀ ਸਿਆਸੀ ਜਾਂ ਧਾਰਮਿਕ ਆਗੂ ਨੇ ਦੁੱਖ ਸਾਂਝਾ ਕਰਨ ਦੀ ਲੋੜ ਹੀ ਨਹੀਂ ਸਮਝੀ ਕਿਸਾਨ ਆਗੂ ਨੇ ਵਿਛੜੀ ਧੀ ਨੂੰ ਬੜੇ ਸੋਗਮਈ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਸ਼ਹੀਦ ਬਾਬਾ ਸੂਰਤੀਆ ਸਿੰਘ ਜੀ ਦੇ ਅਸਥਾਨਾਂ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਨ੍ਹਾਂ ਤੋਂ ਇਲਾਵਾ ਪਿੰਡ ਇਕਾਈ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਸਾਬਕਾ ਪੰਚ ਦਰਸ਼ਨ ਸਿੰਘ ਮੇਜਰ ਸਿੰਘ ਧਾਲੀਵਾਲ ਸੂਬੇਦਾਰ ਮਲਕੀਤ ਸਿੰਘ ਅਤੇ ਨਗਰ ਨਿਵਾਸੀ ਹਾਜਰ ਸਨ