ਮਹਿਲ ਕਲਾਂ 12 ਨਵੰਬਰ ( ਡਾ ਸੁਖਵਿੰਦਰ ਬਾਪਲਾ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ।ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲਕਲਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੇ ਸ਼ੁਰੂ ਵਿਚ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ ਅਤੇ ਬਲਾਕ ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਬਲਾਕ ਜਨਰਲ ਸਕੱਤਰ ਡਾ ਪਰਮਿੰਦਰ ਕੁਮਾਰ ਨੇ ਆਪਣੇ ਘਰੇਲੂ ਸਮੱਸਿਆਵਾਂ ਸੰਬੰਧੀ ਆਪਣੇ ਅਹੁਦੇ ਤੇ ਬਣੇ ਰਹਿਣ ਤੋਂ ਬੇਵਸੀ ਪ੍ਰਗਟ ਕੀਤੀ।ਉਨ੍ਹਾਂ ਦੀ ਜਗ੍ਹਾ ਤੇ ਹਾਊਸ ਵਿਚ ਸਰਬਸੰਮਤੀ ਨਾਲ ਡਾ ਬਲਜੀਤ ਸਿੰਘ ਗੁੰਮਟੀ ਨੂੰ ਜਨਰਲ ਸਕੱਤਰ ਐਲਾਨਿਆ ਗਿਆ।
ਡਾ ਬਲਜੀਤ ਸਿੰਘ ਗੁੰਮਟੀ ਨੇ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ।
ਇਕ ਹੋਰ ਮਤੇ ਰਾਹੀਂ ਫ਼ੈਸਲਾ ਕੀਤਾ ਗਿਆ ਕਿ ਜਥੇਬੰਦੀ ਦੀ ਮੀਟਿੰਗ ਮਹੀਨੇ ਦੇ ਪਹਿਲੇ ਐਤਵਾਰ ਦੁਪਹਿਰ ਡੇਢ ਵਜੇ ਤੋਂ ਢਾਈ ਵਜੇ ਤਕ ਹੀ ਹੋਇਆ ਕਰੇਗੀ।ਮੀਟਿੰਗ ਦੇ ਇਸ ਸਮੇਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਵੇਗੀ। ਡਾ ਕੁਲਵੰਤ ਸਿੰਘ ,ਡਾ ਜਗਜੀਤ ਸਿੰਘ ਕਾਲਸਾਂ, ਡਾ ਪਰਮਜੀਤ ਸਿੰਘ ਆਦਿ ਨੇ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਕਲੀਨਿਕਾਂ ਤੇ ਕੰਮ ਕਰਨ ਲਈ ਪ੍ਰੇਰਨਾ ਦਿੱਤੀ।ਇਸ ਸਮੇਂ ਨਵੇਂ ਆਏ ਮੈਂਬਰਾਂ ਨੂੰ ਆਈਡੈਂਟਿਟੀ ਕਾਰਡ ਜਾਰੀ ਕੀਤੇ ਗਏ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈੱਸ ਸਕੱਤਰ ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ, ਬਲਾਕ ਚੇਅਰਮੈਨ ਡਾ ਜਗਜੀਤ ਸਿੰਘ, ਡਾ ਪਰਮਜੀਤ ਸਿੰਘ, ਡਾ ਕੁਲਵੰਤ ਸਿੰਘ, ਡਾ ਬਲਜੀਤ ਸਿੰਘ ਗੁੰਮਟੀ, ਡਾ ਮੁਕਲ ਸ਼ਰਮਾ ਡਾ ਨਾਹਰ ਸਿੰਘ ਬਲਾਕ ਵਿੱਤ ਸਕੱਤਰ , ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਜਸਬੀਰ ਸਿੰਘ ਜੱਸੀ, ਡਾ ਮੁਕਲ ਸ਼ਰਮਾ, ਡਾ ਸੁਖਪਾਲ ਸਿੰਘ ਛੀਨੀਵਾਲ ਆਦਿ ਹਾਜ਼ਰ ਸਨ ।