ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਸਮਾਗਮ ਆਰੰਭ

ਅਕਾਲੀ ਸਰਕਾਰ ਮੌਕੇ ਸਰਾਭਾ ਲਈ ਕਰੋੜਾਂ ਦੀਆਂ ਗ੍ਰਾਂਟਾਂ ਦਿਤੀਆਂ ਗਈਆਂ - ਇਆਲੀ 

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਾਭਾ ਸਪੋਰਟਸ ਕਲੱਬ ਨੂੰ ਇਕੱਤੀ ਹਜਾਰ ਕੀਤੇ ਭੇਂਟ

ਸਰਾਭਾ / ਜੋਧਾਂ ,12 ਨਵੰਬਰ (ਦਲਜੀਤ ਸਿੰਘ ਰੰਧਾਵਾ) ਦੇਸ ਕੌਮ ਲਈ ਮਹਾਨ ਕੁਰਬਾਨੀ ਕਰਨ ਵਾਲੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਰਸੀ ਸਮਾਗਮ ਆਰੰਭ ਹੋਏ। ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਰਜਿ ਸਰਾਭਾ ਵਲੋਂ ਸ਼ਹੀਦ ਸਰਾਭਾ ਜੀ ਦੇ ਸ਼ਹੀਦੀ ਦਿਵਸ ਤੇ ਐਨ.ਆਰ.ਆਈਜ਼, ਗਰਾਮ ਪੰਚਾਇਤ, ਸ਼ਹੀਦ ਸਰਾਭਾ ਮੈਡੀਕਲ ਸੰਸਥਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਲੋਂ ਖੇਡਾਂ ਦਾ ਝੰਡਾ ਲਹਿਰਾ ਕੇ ਰੰਗਲੇ ਗੁਬਾਰੇ ਅਸਮਾਨ ਚ ਛੱਡਣ ਉਪਰੰਤ ਕੀਤਾ ਗਿਆ।ਪ੍ਰਧਾਨ ਕੁਲਦੀਪ ਸਿੰਘ ਗਰੇਵਾਲ, ਦਵਿੰਦਰ ਸਿੰਘ ਗਰੇਵਾਲ, ਅਮਰ ਸਿੰਘ ਸਕੱਤਰ, ਸੁਖਵਿੰਦਰ ਸਿੰਘ ਬਬਲੀ ਆਦਿ ਪ੍ਰਬੰਧਕੀ ਟੀਮ ਵਲੋਂ ਆਯੋਜਿਤ ਇਸ ਖੇਡ ਮੇਲੇ ਤੇ ਬੋਲਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ੳੇੁਹ ਹਮੇਸ਼ਾਂ ਹੀ ਤਰੱਕੀ ਕਰਦੀਆਂ ਹਨ, ਉਹਨਾਂ ਕਿਹਾ ਕਿ ਉਹਨਾਂ ਨੇ ਅਕਾਲੀ ਸਰਕਾਰ ਦੇ ਸਮੇਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਇਸ ਇਤਿਹਾਸਿਕ ਪਿੰਡ ਦੇ  ਵਿਕਾਸ ਲਈ ਖਰਚ ਕੇ ਪਿੰਡ ਸਰਾਭਾ ਨੂੰ ਵਿਕਾਸ ਪੱਖੋਂ ਮੋਹਰੀ ਪਿੰਡ ਬਣਾਇਆ।ਉਹਨਾਂ ਆਪਣੇ ਨਿੱਜੀ ਖਾਤੇ ਚੋਂ 31 ਹਜਾਰ ਰੁਪਏ ਨਾਲ ਸਰਾਭਾ ਸਪੋਰਟਸ ਕਲੱਬ ਦੀ ਮਾਲੀ ਮੱਦਦ ਵੀ ਕੀਤੀ।ਫੁੱਟਵਾਲ ਦੇ ਹੋਏ ਉਦਘਾਟਨੀ ਮੈਚ ਦੌਰਾਨ ਅੱਬੂਵਾਲ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਅਗਲੇ ਰਾਊਂਡ ਲਈ ਪ੍ਰਵੇਸ਼ ਕੀਤਾ।ਹਾਕੀ ਦਾ ਪਹਿਲਾ ਮੈਚ ਬਾਰਦੇਕੇ ਅਤੇ ਹੇਰਾਂ ਦਰਮਿਆਨ ਖੇਡਿਆ ਗਿਆ।ਕਲੱਬ ਦੇ ਬੁਲਾਰੇ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਡ ਟੂਰਨਾਮੈਂਟ ਦੌਰਾਨ ਹਾਕੀ, ਫੁੱਟਵਾਲ ਤੋਂ ਇਲਾਵਾ ਕਬੱਡੀ 1 ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ ਭੁਪਿੰਦਰ ਸਿੰਘ ਪੱਪੂ ਕਨੇਡਾ, ਇੰਦਰਜੀਤ ਸਿੰਘ ਕਨੇਡਾ, ਜਗਤਾਰ ਸਿੰਘ ਸਾਬਕਾ ਸਰਪੰਚ, ਪਰਮਜੀਤ ਕੌਰ ਪੰਧੇਰ ਚੇਅਰਪਰਸਨ, ਜਸਵਿੰਦਰ ਰਾਣਾ, ਰਾਜਵੀਰ ਸਿੰਘ ਅਮੈਰਿਕਾ, ਪੰਚ ਪ੍ਰਦੀਪ ਸਿੰਘ, ਮੱਖਣ ਸਿੰਘ ਆਦਿ ਤੋਂ ਇਲਾਵਾ ਬਹੁ ਗਿਣਤੀ ਚ ਖੇਡ ਪ੍ਰੇਮੀ ਹਾਜਰ ਸਨ।