ਹਠੂਰ ਪੁਲਿਸ ਨੇ ਵਾਹਨਾ ਦੀ ਚੈਕਿੰਗ ਕੀਤੀ

ਹਠੂਰ,29,ਜਨਵਰੀ-(ਕੌਸ਼ਲ ਮੱਲ੍ਹਾ)-ਆਉਣ ਵਾਲੀ 20 ਫਰਵਰੀ ਨੂੰ ਪੈਣ ਵਾਲੀਆ ਵਿਧਾਨ ਸਭਾ ਦੀਆ ਚੋਣਾ ਨੂੰ ਮੱਦੇ ਨਜਰ ਰੱਖਦਿਆ ਅੱਜ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਕੇਤਨ ਪਾਟਿਲ ਬਲੀਰਾਮ ਦੇ ਦਿਸਾ ਨਿਰਦੇਸਾ ਅਨੁਸਾਰ ਰਾਜਵਿੰਦਰ ਸਿੰਘ ਡੀ ਐਸ ਪੀ ਰਾਏਕੋਟ ਦੀ ਅਗਵਾਈ ਹੇਠ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਵੱਲੋ ਹਠੂਰ ਦੇ ਮੁੱਖ ਚੌਕ ਵਿਚ ਵਾਹਨਾ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਨੇ ਕਿਹਾ ਕਿ ਚੋਣ ਕਮਿਸਨਰ ਅਤੇ ਡੀ ਜੀ ਪੀ ਦੀਆ ਸਖਤ ਹਦਾਇਤਾ ਤੇ ਰੋਜਾਨਾ ਹਲਕੇ ਦੇ ਪਿੰਡਾ ਵਿਚ ਨਾਕੇ ਲਾ ਕੇ ਵਾਹਨਾ ਦੀ ਚੈਕਿੰਗ ਕੀਤੀ ਜਾਦੀ ਹੈ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪਣੇ ਵਾਹਨਾ ਵਿਚ ਕਿਸੇ ਵੀ ਕਿਸਮ ਦਾ ਮਾਰੂ ਹਥਿਆਰ ਨਾ ਰੱਖਿਆ ਜਾਵੇ ਅਤੇ ਨਾ ਹੀ ਕੋਈ ਇਤਰਾਜਯੋਗ ਵਸਤੂ ਵਾਹਨਾ ਵਿਚ ਰੱਖੀ ਜਾਵੇ।ਉਨ੍ਹਾ ਕਿਹਾ ਕਿ ਹਠੂਰ ਪੁਲਿਸ ਵੱਲੋ ਵੱਖ-ਵੱਖ ਟੀਮਾ ਬਣਾ ਕੇ ਦਿਨ-ਰਾਤ ਜਗ੍ਹਾ-ਜਗ੍ਹਾ ਨਾਕਿਆ ਤੇ ਚੈਕਿੰਗ ਕੀਤੀ ਜਾਦੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਕੁਲਦੀਪ ਕੁਮਾਰ, ਏ ਐਸ ਆਈ ਸੁਰਜੀਤ ਸਿੰਘ, ਏ ਐਸ ਆਈ ਜਗਜੀਤ ਸਿੰਘ, ਏ ਐਸ ਆਈ ਸੁਲੱਖਣ ਸਿੰਘ,ਏ ਐਸ ਆਈ ਮਨੋਹਰ ਲਾਲ, ਏ ਐਸ ਆਈ ਰਛਪਾਲ ਸਿੰਘ,ਜਸਵਿੰਦਰ ਸਿੰਘ ਅਖਾੜਾ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਦੀ ਟੀਮ ਵਾਹਨਾ ਦੀ ਚੈਕਿੰਗ ਕਰਦੀ ਹੋਈ।