You are here

ਪਿੰਡ ਭੈਣੀ ਦਰੇੜਾ ਵਿਖੇ ਵਾਤਾਵਰਨ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਜੋਧਾਂ/ ਸਰਾਭਾ 20 ਅਕਤੂਬਰ(  ਦਲਜੀਤ ਸਿੰਘ ਰੰਧਾਵਾ / ਲਵਜੋਤ ਸਿੰਘ ਰੰਧਾਵਾ  ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਪੱੱਖੋਵਾਲ, ਲੁਧਿਆਣਾ ਵੱੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਅਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਡਾ.ਪ੍ਰਕਾਸ਼ ਸਿੰਘ ਦੀ ਅਗਵਾਈ ਵਿੱੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਦਰੇੜਾ ਵਿਖੇ ਪਰਾਲੀ ਦੀ ਸਾਂਭ ਸੰਭਾਲ, ਵਾਤਾਵਰਣ ਪ੍ਰਦੂਸ਼ਣ ਅਤੇ ਮੌਸਮ ਬਦਲਾਅ ਦੇ ਕਾਰਨ, ਅਸਰ ਅਤੇ ਵਾਤਾਵਰਣ ਵਿੱੱਚ ਤਬਦੀਲੀਆਂ ਨੂੰ ਘਟਾਉਣ ਲਈ ਖੇਤੀ ਅਨੁਕੂਲਤਾ ਦੀਆਂ ਵਿਧੀਆਂ ਅਤੇ ਤਕਨੀਕਾਂ ਸਬੰਧੀ “ਵਿਦਿਆਰਥੀ ਜਾਗਰੂਤਾ ਕੈਂਪ” ਦਾ ਆਯੋਜਨ ਕਰਾਪ ਰੈਜੀਡਿਊ ਮੈਨੇਜਮੈਟ ਸਕੀਮ ਅਧੀਨ ਗੁਰਦੀਪ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਬੜੂੰਦੀ ਵਲੋ ਕੀਤਾ ਗਿਆ।

ਡਾ. ਪ੍ਰਕਾਸ਼ ਸਿੰਘ ਖੇਤੀਬਾੜੀ ਅਫ਼ਸਰ, ਪੱਖੋਵਾਲ ਨੇ ਵਿਦਿਆਰਥੀਆਂ ਨੂੰ ਦੱੱਸਿਆ ਕਿ ਕੁਝ ਸਾਲਾਂ ਤੋਂ ਤੋਂ ਮਨੁੱੱਖੀ ਗਤੀਵਿਧੀਆਂ ਜਿਵੇਂ ਕਿ ਪਰਾਲੀ ਨੂੰ ਅੱਗ ਲਗਾਉਣਾ, ਰੁੱੱਖ ਕੱਟਣਾ ਆਦਿ ਦੇ ਨਤੀਜੇ”ਮੌਸਮੀ ਬਦਲਾਅ”ਨਾਂ ਦਾ ਚਿੰਤਾਜਨਕ ਵਿਸ਼ਾ ਉਭਰ ਕੇ ਸਾਹਮਣੇ ਆਇਆ।ਉਹਨਾਂ ਜਾਣਕਾਰੀ ਦਿੱੱਤੀ ਕਿ ਇਸ ਨਾਲ ਵਾਤਾਵਰਣ ਵਿੱਚ “ਗਰੀਨ ਹਾਊਸ”ਗੈਸਾਂ ਕਾਰਬਨ ਡਾਈਆਕਸਾਇਡ, ਮੀਥੇਨ, ਨਾਈਟ੍ਰਸ ਆਕਸਾਈਡ ਆਦਿ ਦੀ ਮਾਤਰਾ ਵਧਣ ਨਾਲ ਮੌਸਮੀ ਤੱੱਤਾਂ ਤਾਪਮਾਨ, ਨਮੀਂ, ਵਰਖਾ, ਹਵਾ ਦੀ ਗਤੀ, ਹਵਾ ਦਾ ਦਬਾਅ ਆਦਿ ਵਿੱੱਚ ਬਦਲਾਅ ਆਉਦਾਂ ਹੈ ਜਿਸ ਨਾਲ ਫਸਲਾਂ  ਦੇ ਵਿਕਾਸ ਦੀਆਂ ਅਵਸਥਾਂਵਾ ਅਤੇ ਕਾਸ਼ਤ ਦੇ ਸਮੇਂ ਵਿੱੱਚ ਤਬਦੀਲੀ ਆਵੇਗੀ।ਉਹਨਾਂ ਕਿਹਾ ਕਿ ਵਾਤਾਵਰਣ ਵਿੱੱਚ ਤਬਦੀਲੀਆਂ ਨੂੰ ਘਟਾਉਣ ਲਈ ਵਾਯੂਮੰਡਲ ਵਿੱੱਚ ਗਰੀਨ ਹਾਊਸ ਗੈਸਾਂ ਦੀ ਮਾਤਰਾ ਘਟਾਉਣ ਅਤੇ ਸਥਿਰਤਾ ਲਿਆਉਣ ਲਈ ਜਿਆਦਾ ਰੁੱੱਖ ਲਗਾਉਣੇ, ਝੋਨੇ ਦੀ ਪਰਾਲੀ ਨੂੰ ਅੱੱਗ ਨਾ ਲਗਾ ਕੇ, ਇਸ ਦੀ ਸਾਂਭ-ਸੰਭਾਲ ਖੇਤ ਵਿੱੱਚ ਕਰਕੇ ਹੀ ਮਾਤਰਾ ਘੱੱਟ  ਅਤੇ ਧਰਤੀ ਦੀ ਉਪਜਾਊ ਸ਼ਕਤੀ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਵਾਤਾਵਰਣ ਪ੍ਰਦੂਸ਼ਣ ਘੱਟ ਕੀਤਾ ਜਾ ਸਕਦਾ ਹੈ ।

ਗੁਰਦੀਪ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ, ਬੜੂੰਦੀ ਨੇ ਵਿਦਿਆਰਥੀਆਂ ਨੂੰ ਪਰਾਲੀ ਪ੍ਰਬੰਧ ਲਈ, ਆਧੁਨਿਕ ਮਸ਼ੀਨ ਦੀ ਵਰਤੋਂ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ ਆਦਿ ਅਤੇ ਆਈ-ਖੇਤ ਪੰਜਾਬ ਐਪ ਸਬੰਧੀ ਡਾਊਨਲੋਡ ਕਰਕੇ ਮਸ਼ੀਨਰੀ ਕਿਰਾਏ ਤੇ ਲੈਣ ਲਈ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ।

       ਵਿਦਿਆਰਥੀਆਂ ਦੇ ਪਰਾਲੀ ਨੂੰ ਸਾਂਭ-ਸੰਭਾਲ ਸਬੰਧੀ ਪੇਟਿੰਗ, ਡੀਬੇਟ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਇਨਾਮ ਦਿੱੱਤੇ ਗਏ।ਇਸ ਮੌਕੇ ਵਿਦਿਆਰਥੀਆਂ ਵੱਲੋ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਘਰ-ਘਰ ਲਿਟਰੇਚਰ ਦੀ ਵੰਡ ਕੀਤੀ ਗਈ ।

 ਇਸ ਕੈਂਪ ਪ੍ਰਿੰਸੀਪਲ ਵਰਿੰਦਰ ਕੌਰ ਦੀ ਸਮੁੱੱਚੀ ਟੀਮ ਜਿਸ ਵਿੱਚ ਸਤਨਾਮ ਸਿੰਘ, ਲੈਕ. ਪੋਲੀਟੀਕਲ ਸਾਇੰਸ, ਕਮਿੱਕਰ ਸਿੰਘ, ਲੈਕ. ਹਿਸਟਰੀ, ਸੁਖਦੇਵ ਕੌਰ, ਐਸ ਐਸ ਮਿਸਟ੍ਰੈਸ ਅਤੇ ਸਮੂਹ ਸਟਾਫ ਦੇ ਵੱੱਲੋਂ ਪੂਰਾ ਸਹਿਯੋਗ ਦਿੱੱੱਤਾ ਗਿਆ। ਇਸ ਜਾਗਰੂਕਤਾ ਮੁਹਿੰਮ ਵਿੱਚ ਬਲਜੀਤ ਸਿੰਘ (ਬੇਲਦਾਰ) ਤੋਂ ਇਲਾਵਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮੀ. ਭੈਣੀ ਦਰੇੜਾ ਦੇ ਪ੍ਰਧਾਨ ਭੂਸ਼ਨ ਕੁਮਾਰ, ਮੀਤ ਪ੍ਰਧਾਨ ਅਮਰੀਕ ਸਿੰਘ, ਅਤੇ ਅਗਾਂਹਵਧੂ ਕਿਸਾਨ ਹਰਦੇਵ ਸਿੰਘ, ਲੰਬੜਦਾਰ, ਪ੍ਰੀਤਮ ਸਿੰਘ ਬਸਰਾਓ ਅਤੇ ਸਰਮੁੱਖ ਸਿੰਘ ਵੀ ਹਾਜਰ ਸਨ।